
ਪਾਨੀਪਤ, 20 ਅਕਤੂਬਰ – ਬੀਤੇ ਦਿਨੀਂ ਹਰਿਆਣਵੀ ਗਾਇਕਾ ਹਰਸ਼ਿਤਾ ਦਹੀਆ ਦੇ ਕਤਲ ਕੇਸ ਵਿਚ ਅੱਜ ਖੁਲਾਸਾ ਹੋਇਆ ਹੈ| ਪੁਲਿਸ ਰਿਮਾਂਡ ਦੌਰਾਨ ਹਰਸ਼ਿਤਾ ਦੇ ਜੀਜੇ ਦਿਨੇਸ਼ ਨੇ ਮੰਨਿਆ ਹੈ ਕਿ ਉਸ ਨੇ ਹੀ ਹਰਸ਼ਿਤਾ ਦਾ ਕਤਲ ਕਰਵਾਇਆ ਸੀ| ਉਸ ਨੇ ਮੰਨਿਆ ਕਿ ਉਸ ਗੁਰਗੇ ਤੋਂ ਹਰਸ਼ਿਤਾ ਦਾ ਕਤਲ ਕਰਾਇਆ ਹੈ|
ਹਰਸ਼ਿਤਾ ਦੀ ਭੈਣ ਲਤਾ ਨੇ ਇਸ ਤੋਂ ਪਹਿਲਾਂ ਦੋਸ਼ ਲਾਇਆ ਸੀ ਕਿ ਇਹ ਕਤਲ ਮੇਰੇ ਪਤੀ ਦਿਨੇਸ਼ ਨੇ ਹੀ ਕਰਵਾਇਆ ਹੈ ਕਿਉਂਕਿ ਉਨ੍ਹਾਂ ਦੀ ਮਾਤਾ ਦੀ 2014 ਵਿਚ ਹੋਈ ਹੱਤਿਆ ਵਿਚ ਹਰਸ਼ਿਤਾ ਮੁੱਖ ਗਵਾਹ ਸੀ ਅਤੇ ਦਿਨੇਸ਼ ਇਸ ਮਾਮਲੇ ਵਿਚ ਮੁਲਜ਼ਮ ਹੈ|
ਵਰਣਨਯੋਗ ਹੈ ਕਿ ਹਰਸ਼ਿਤਾ ਦਾ ਬੀਤੇ ਦਿਨੀਂ ਪਾਣੀਪਤ ਦੇ ਪਿੰਡ ਚਮਰਾੜਾ ਲਾਗੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ|
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 11 ਨਵੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...























