ਜਿੱਤ ਦੇ ਦਮਗਜੇ ਮਾਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਾਂਗਰਸੀ ਧੱਕੇਸ਼ਾਹੀ ਤੇ ਗੁੰਡਾਗਰਦੀ ਦੀਆਂ ਵਾਇਰਲ ਵੀਡੀਓ ਤੇ ਤਸਵੀਰਾਂ ਵੇਖਣ ਕਾਂਗਰਸੀ

225
Advertisement


ਚੰਡੀਗੜ•,  25 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਲੰਘੇ ਕੱਲ• ਹੋਈਆਂ ਨਗਰ ਨਿਗਮ ਲੁਧਿਆਣਾ ਤੇ 26 ਹੋਰ ਥਾਵਾਂ ਦੀਆਂ ਜ਼ਿਮਨੀ ਚੋਣਾਂ ਵਿਚ ਜਿੱਤ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਆਖਿਆ ਕਿਹਾ ਹੈ ਕਿ ਕਾਂਗਰਸ ਦੇ ਨੇਤਾਵਾਂ ਨੂੰ ਜਿੱਤ ਦੇ ਦਮਗਜੇ ਮਾਰਨ ਤੋਂ ਪਹਿਲਾਂ ਕਾਂਗਰਸ ਦੀ ਧੱਕੇਸ਼ਾਹੀ ਤੇ ਗੁੰਡਾਗਰਦੀ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓ  ਤੇ ਤਸਵੀਰਾਂ ਵੇਖਣੀਆਂ ਚਾਹੀਦੀਆਂ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਸ੍ਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਜਿੱਤ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਜਦਕਿ ਸੋਸ਼ਲ ਮੀਡੀਆ ‘ਤੇ ਇਸਦੀ ਜਿੱਤ ਦੀ ਅਸਲੀਅਤ ਵਾਇਰਲ ਹੋ ਕੇ ਆਮ ਲੋਕਾਂ ਤੱਕ ਪਹੁੰਚੀ ਹੈ। ਉਹਨਾਂ ਕਿਹਾ ਕਿ ਲੁਧਿਆਣਾ ਵਿਚ ਪਈਆਂ ਵੋਟਾਂ  ਦੀ ਸੱਚਾਈ ਬਿਆਨ ਕਰਦਿਆਂ ਇਕ ਮਹਿਲਾ ਨੇ ਦੱਸਿਆ ਕਿ ਕਿਵੇਂ ਜਦੋਂ ਉਹ ਵੋਟ ਪਾਉਣ ਗਈ ਤਾਂ ਗੁੰਡਾ ਅਨਸਰ ਵਾਰ ਵਾਰ ਬਟਨ ਦਬਾ ਕੇ ਵੋਟਾਂ ਪਾ ਰਹੇ ਸਨ ਤੇ ਜਦੋਂ ਉਸਦੀ ਵਾਰੀ ਆਈ ਤਾਂ ਉਸਨੂੰ ਪਹਿਲਾਂ ਆਖ ਦਿੱਤਾ ਕਿ ਤੁਹਾਡੀ ਵੋਟ ਨਹੀਂ ਹੈ ਪਰ ਜੇਕਰ ਤੁਸੀਂ ਪਾਉਣੀ ਹੈ ਤਾਂ ਪਾ ਲਓ, ਜੇ ਹੋਰ ਪਾਉਣੀ ਹੈ ਤਾਂ ਹੋਰ ਪਾ ਲਓ। ਇਸ ਮਹਿਲਾ ਨੇ ਕਾਂਗਰਸ ਦੀ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਆਖਿਆ ਹੈ ਕਿ ਕੀ ਇਸ ਤਰ•ਾਂ ਅਸੀਂ ਆਪਣੇ ਪ੍ਰਤੀਨਿਧ ਚੁਣਨੇ ਹਨ।
ਸ੍ਰੀ ਬਰਾੜ ਨੇ ਦੱਸਿਆ ਕਿ ਇਸੇ ਤਰ•ਾਂ ਦਾ ਵਾਕਿਆ ਪਾਤੜਾਂ ਸ਼ਹਿਰ ਤੇ ਰਾਜ ਵਿਚ ਵੱਖ ਵੱਖ ਥਾਵਾਂ ‘ਤੇ ਹੋਈਆਂ ਜ਼ਿਮਨੀਚੋਣਾਂ ਵਿਚ ਵਾਪਰਿਆ ਹੈ ਜਿਥੇ ਕਾਂਗਰਸ ਦੇ ਗੁੰਡਿਆਂ ਨੇ ਪੁਲਿਸ ਤੰਤਰ ਦੀ ਮਦਦ ਨਾਲ ਬੂਥਾਂ ‘ਤੇ ਕਬਜ਼ੇ ਕਰ ਕੇ ਜਬਰੀ ਵੋਟਾਂ ਪਾਈਆਂ, ਜਾਅਲੀ ਵੋਟਾਂ ਪਾਉਣ ਲਈ ਆਪਣੇ ਗੁੰਡਾ ਅਨਸਰਾਂ ਦੀ ਵਰਤੋਂ ਰੱਜ ਕੇ ਕੀਤੀ ਤੇ ਜਿਥੇ ਕਿਤੇ ਅਕਾਲੀ ਦਲ ਜਾਂ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਪੱਗਾਂ ਲਾਹ ਦਿੱਤੀਆਂ ਗਈਆਂ ਤੇ ਰੱਜ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੱਲ• ਅਮਨ ਪਸੰਦ ਪੰਜਾਬ ਸੂਬੇ ਦੇ ਲੋਕਾਂ ਨੂੰ ਵੇਖਣ  ਨੂੰ ਮਿਲਿਆ।
ਸ੍ਰੀ ਬਰਾੜ ਨੇ ਕਿਹਾ ਕਿ ਸਰਕਾਰ ਨੂੰ ਗੁੰਡਾਗਰਦੀ ਤੇ ਧੱਕੇਸ਼ਾਹੀ ਦੇ ਸਿਰ ‘ਤੇ ਹੀ ਆਪਣਾ ਜਿੱਤ ਦਾ ਡੰਕਾ ਵਜਾਉਣ ਲਈ ਇਸ ਕਰ ਕੇ ਮਜਬੂਰ ਹੋਣਾ ਪਿਆ ਕਿਉਂਕਿ  ਕਾਂਗਰਸ ਪਾਰਟੀ ਜਾਣਦੀ ਸੀ ਕਿ ਝੂਠੇ ਵਾਅਦਿਆਂ ਦੇ ਸਿਰ ‘ਤੇ ਸਰਕਾਰ ਬਣਾਉਣ ਮਗਰੋਂ ਇਸਦੀ ਅਸਲੀਅਤ ਹੁਣ ਜੱਗ ਜਾਹਰ ਹੋ ਚੁੱਕੀ ਹੈ । ਉਹਨਾਂ ਕਿਹਾ ਕਿ ਸਮਾਜ ਦੇ ਹਰ ਵਰਗ ਦਾ ਮੋਹ ਕਾਂਗਰਸ ਪਾਰਟੀ ਤੋਂ ਭੰਗ ਹੋ ਚੁੱਕਾ ਹੈ ਤੇ ਵੋਟਾਂ ਇਕਲੌਤਾ ਮੌਕਾ ਹੁੰਦਿਆਂ ਹਨ ਜਦੋਂ ਲੋਕ ਧੋਖੇਬਾਜ਼ ਸਿਆਸੀ ਪਾਰਟੀਆਂ ਨੂੰ ਸਬਕ ਸਿਖਾ ਸਕਦੇ ਹਨ ਪਰ ਇਸ ਗੱਲ ਤੋਂ ਜਾਣੂ ਕਾਂਗਰਸ ਨੇ ਡਰਦੇ ਮਾਰਦੇ ਪੁਲਿਸ ਤੰਤਰ ਦੇ ਸਿਰ ‘ਤੇ ਧੱਕੇਸ਼ਾਹੀ ਕਰ ਕੇ ਲੋਕਤੰਤਰ ਦਾ ਕਤਲ ਕੀਤਾ ਤੇ ਹੁਣ ਜਿੱਤ ਦਮਗਜੇ ਮਾਰੇ ਜਾ ਰਹੇ ਹਨ ਜਿਸਦੀ ਅਸਲੀਅਤ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਤੇ ਤਸਵੀਰਾਂ ਬੋਲਦੀਆਂ ਹਨ।

Advertisement

LEAVE A REPLY

Please enter your comment!
Please enter your name here