ਜ਼ਿਲ੍ਹੇ ਵਿਚ ਹੁਣ ਤੱਕ 7.65 ਲੱਖ ਮੀਟਰਕ ਟਨ ਝੋਨਾ ਮੰਡੀਆਂ ਵਿੱਚ ਪੁੱਜਾ -ਡਿਪਟੀ ਕਮਿਸ਼ਨਰ

0
25

ਜ਼ਿਲ੍ਹੇ ਵਿਚ ਹੁਣ ਤੱਕ 7.65 ਲੱਖ ਮੀਟਰਕ ਟਨ ਝੋਨਾ ਮੰਡੀਆਂ ਵਿੱਚ ਪੁੱਜਾ -ਡਿਪਟੀ ਕਮਿਸ਼ਨਰ

ਅੱਜ ਤੋਂ ਕੇਵਲ ਪੰਜ ਮੰਡੀਆਂ ਵਿੱਚ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ

ਅੰਮ੍ਰਿਤਸਰ, 14 ਨਵੰਬਰ 2023 (ਵਿਸ਼ਵ ਵਾਰਤਾ):-  ਜ਼ਿਲ੍ਹਾ ਅੰਮ੍ਰਿਤਸਰ ਦੀਆਂ ਮੰਡੀਆਂ ਵਿੱਚ ਝੌਨੇ ਦੀ ਆਮਦ ਅਤੇ ਖਰੀਦ ਪ੍ਰਕਿਰਿਆ ਲਗਭੱਗ ਮੁਕੰਮਲ ਹੋਣ ਦੇ ਨੇੜੇ ਹੈਜਿਸ ਕਾਰਨ ਮੰਡੀਆਂ ਵਿੱਚ ਝੋਨੇ ਦੀ ਘੱਟ ਆਮਦ ਨੂੰ ਵੇਖਦੇ ਹੋਏ 42 ਮੰਡੀਆਂ ਸਰਕਾਰੀ ਖਰੀਦ ਲਈ ਬੰਦ ਕਰ ਦਿੱਤੀਆਂ ਹਨ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਅੱਜ ਤੋਂ 5 ਮੰਡੀਆਂ ਜਿਨ੍ਹਾਂ ਵਿੱਚ ਭਗਤਾਂਵਾਲਾਹਰਸ਼ਾਛੀਨਾਅਟਾਰੀਅਜਨਾਲਾ ਅਤੇ ਰਈਆ ਸ਼ਾਮਲ ਹਨ ਵਿਖੇ ਝੋਨੇ ਦੀ ਖਰੀਦ ਹੋਵੇਗੀ।

ਉਨਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਮੰਡੀਆਂ ਵਿਚ 7.65 ਲੱਖ ਮੀਟਰਕ ਟਨ ਝੋਨੇ ਅਤੇ ਬਾਸਮਤੀ ਦੀ ਆਮਦ ਹੋਈ ਸੀਜੋ ਕਿ ਵੱਖ ਵੱਖ ਏਜ਼ਸੀਆਂ ਅਤੇ ਵਪਾਰੀਆਂ  ਵਲੋ ਖਰੀਦ ਕੀਤੀ ਜਾ ਚੁੱਕੀ ਹੈ।

ਉਨਾਂ ਦੱਸਿਆ ਕਿ ਕੁੱਲ ਖਰੀਦ ਵਿਚੋਂ ਝੋਨੇ ਦੀ ਆਮਦ 2.75 ਲੱਖ ਮੀਟਰਕ ਟਨ ਅਤੇ ਬਾਸਮਤੀ ਦੀ ਆਮਦ 4.94 ਲੱਖ ਮੀਟਰਕ ਟਨ ਹੋਈ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਬਾਸਮਤੀ ਦੀ ਵੱਡੀ ਪੱਧਰ ਤੇ ਆਮਦ ਹੋਈ ਹੈ ਜਿਸ ਨੂੰ ਵਪਾਰੀਆਂ ਨੇ ਖਰੀਦਿਆ ਹੈ ਜਦਕਿ ਝੋਨੇ ਦਾ ਬਹੁਤਾ ਹਿੱਸਾ ਸਰਕਾਰੀ ਖਰੀਦ ਏਜੰਸੀਆਂ ਨੇ ਖਰੀਦਿਆ ਹੈ।