ਕੁੱਲ 14657 ਪਕਾਏ ਭੋਜਨ ਦੇ ਪੈਕਟ, 5570 ਕੱਚੇ ਭੋਜਨ ਦੇ ਪੈਕਟ ਅਤੇ 250 ਪੈਕੇਟ ਦੁੱਧ ਦੀ ਕੀਤੀ ਗਈ ਹੈ ਵੰਡ
ਪੰਚਾਇਤ ਸਕੱਤਰ ਅਤੇ ਸਰਪੰਚ ਦਿਹਾਤੀ ਖੇਤਰਾਂ ਦੀਆਂ ਜਰੂਰਤਾਂ ਦੀ ਕਰ ਰਹੇ ਹਨ ਨਿਗਰਾਨੀ
ਐਸ ਏ ਐਸ ਨਗਰ, 28 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਤੇ ਵੱਖ-ਵੱਖ ਐਨ.ਜੀ.ਓਜ਼ ਅਤੇ ਡੇਰਾ ਬਿਆਸ ਦੇ ਸਹਿਯੋਗ ਨਾਲ ਮੁਹਾਲੀ ਦੇ ਸ਼ਹਿਰੀ ਇਲਾਕਿਆਂ ਵਿਚ ਲੋਕਾਂ ਨੂੰ ਕੱਚੇ ਖਾਣੇ ਦੇ ਪੈਕਟਾਂ ਦੀ ਸਪਲਾਈ ਦੇ ਨਾਲ-ਨਾਲ ਪਕਾਏ ਗਏ ਖਾਣੇ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਦਿਹਾਤੀ ਖੇਤਰ ਦੇ ਲੋਕਾਂ ਦੀ ਵੀ ਸਹਾਇਤਾ ਕੀਤੀ ਜਾ ਰਹੀ ਹੈ। ਕੁੱਲ 14657 ਪਕਾਏ ਗਏ ਭੋਜਨ ਦੇ ਪੈਕਟ, 5570 ਕੱਚੇ ਭੋਜਨ ਦੇ ਪੈਕਟ ਅਤੇ ਦੁੱਧ ਦੇ 250 ਪੈਕੇਟ ਵੰਡੇ ਜਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ 25 ਮਾਰਚ ਨੂੰ 2536 ਵਿਅਕਤੀਆਂ ਨੂੰ ਪਕਾਇਆ ਭੋਜਨ ਵੰਡਿਆ ਗਿਆ ਜਦਕਿ ਕੱਚੇ ਭੋਜਨ ਦੇ ਪੈਕੇਟ 737 ਲੋਕਾਂ ਨੂੰ ਦਿੱਤੇ ਗਏ ਸਨ। 26 ਮਾਰਚ ਨੂੰ, 3243 ਵਿਅਕਤੀਆਂ ਨੂੰ ਪਕਾਇਆ ਭੋਜਨ ਵੰਡਿਆ ਗਿਆ, ਜਦਕਿ 1015 ਕੱਚੇ ਭੋਜਨ ਦੇ ਪੈਕਟ ਵੀ ਵੰਡੇ ਗਏ। ਇਸੇ ਦਿਨ ਦੁੱਧ ਦੇ 150 ਪੈਕੇਟ ਵੀ ਵੰਡੇ ਗਏ।
27 ਮਾਰਚ ਨੂੰ, ਪਕਾਏ ਭੋਜਨ ਦੇ 8878 ਪੈਕੇਟਾਂ ਦੇ ਨਾਲ ਨਾਲ ਕੱਚੇ ਭੋਜਨ ਦੇ 3818 ਪੈਕੇਟ ਅਤੇ ਦੁੱਧ ਦੇ 100 ਪੈਕੇਟ ਵੀ ਵੰਡੇ ਗਏ।
ਕੱਚੇ ਭੋਜਨ ਦੇ ਪੈਕਟਾਂ ਵਿਚ 5 ਕਿੱਲੋ ਆਟਾ, 2 ਕਿੱਲੋ ਚਾਵਲ, 1 ਕਿੱਲੋ ਦਾਲ, 1 ਲਿਟਰ ਤੇਲ ਅਤੇ 500 ਗ੍ਰਾਮ ਨਮਕ ਹੁੰਦਾ ਹੈ। ਸੁੱਕਾ ਰਾਸ਼ਨ ਗੁਰੂਦੁਆਰਿਆਂ ਨੂੰ ਦਿੱਤਾ ਜਾਂਦਾ ਸੀ ਜਿਥੇ ਇਸਦੀ ਜ਼ਰੂਰਤ ਹੈ। ਗੁਰੂਦਵਾਰੇ ਵਿੱਚ ਇਹ ਭੋਜਨ ਪਕਾਇਆ ਜਾਂਦਾ ਹੈ ਜੋ ਲੋੜਵੰਦ ਲੋਕਾਂ ਨੂੰ ਵੰਡਿਆ ਜਾਂਦਾ ਹੈ।
ਇਸੇ ਤਰ੍ਹਾਂ ਦਿਹਾਤੀ ਖੇਤਰਾਂ ਵਿੱਚ ਸਰਪੰਚਾਂ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਪੰਚਾਇਤ ਸੱਕਤਰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀਆਂ ਜ਼ਰੂਰਤਾਂ ਦੀ ਨਿਗਰਾਨੀ ਕਰ ਰਹੇ ਹਨ।