Advertisement
ਟਰਾਂਟੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬੀਤੇ ਮਹੀਨੇ ਭਾਰਤ ਦੀ ਸਰਕਾਰੀ ਫੇਰੀ ਦਾ ਵਿਵਾਦ ਦੇਸ਼ ਦੀ ਸੰਸਦ ਵਿਚ ਅਜੇ ਵੀ ਚੱਲਦਾ ਹੈ। ਕੈਨੇਡਾ ‘ਚ ਹਾਊਸ ਆਫ ਕਾਮਨਜ਼ (ਲੋਕ ਸਭਾ) ਵਿਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਜਸਪਾਲ ਅਟਵਾਲ ਦੇ ਮਾਮਲਾ ਹਜ਼ੇ ਵੀ ਜਾਰੀ ਰੱਖਿਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਬੀਤੇ ਮਹੀਨੇ ਭਾਰਤ ਦੀ ਸਰਕਾਰੀ ਫੇਰੀ ਦਾ ਵਿਵਾਦ ਦੇਸ਼ ਦੀ ਸੰਸਦ ਵਿਚ ਅਜੇ ਵੀ ਗਰਮ ਹੈ। ਵਿਰੋਧੀ ਧਿਰ ਦੀ ਅੜੀ ਕਾਰਨ 22 ਤੇ 23 ਮਾਰਚ ਦੇ ਦਿਨ ਅਤੇ ਸਾਰੀ ਰਾਤ ਹਾਊਸ ਆਫ ਕਾਮਨਜ਼ ਦਾ ਸੈਸ਼ਨ ਚੱਲਦਾ ਰੱਖਣਾ ਪਿਆ |ਦੱਸਣਯੋਗ ਹੈ ਕੇ ਇਹ ਮਾਮਲਾ 20 ਘੰਟੇ ਜਾਰੀ ਰਿਹਾ।
Advertisement