
ਚੰਡੀਗੜ੍ਹ, 19 ਦਸੰਬਰ: (ਵਿਸ਼ਵ ਵਾਰਤਾ ) ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਸੁਰਿੰਦਰ ਸਰੂਪ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸ਼ੋਕ ਸਭਾ (ਫ਼ੁੱਲ ਕੋਰਟ ਰੈਫ਼ੇਰੈਂਸ) ਕੀਤੀ ਗਈ ਜਿਸ ਵਿੱਚ ਚੀਫ਼ ਜਸÎਿਟਸ ਸਣੇ ਹਾਈ ਕੋਰਟ ਦੇ ਸਮੂਹ ਜੱਜਾਂ ਨੇ ਹਿੱਸਾ ਲਿਆ। ਸ਼ੋਕ ਸਭਾ ‘ਚ ਜਸਟਿਸ ਸੁਰਿੰਦਰ ਸਰੂਪ ਨੂੰ ਯਾਦ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਐਸ. ਜੇ. ਵਜੀਫਦਾਰ ਨੇ ਜਸਟਿਸ ਸਰੂਪ ਦੀਆਂ ਕਾਨੂੰਨ ਖੇਤਰ ‘ਚ ਨਿਭਾਈਆਂ ਵਕਾਰੀ ਸੇਵਾਵਾਂ ਨੂੰ ਯਾਦ ਕੀਤਾ। ਜਸਟਿਸ ਸੁਰਿੰਦਰ ਸਰੂਪ ਦੇ ਅਕਾਲ ਚਲਾਣੇ ਨੂੰ ਕਾਨੂੰਨੀ ਭਾਈਚਾਰੇ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਸਟਿਸ ਸਰੂਪ ਨੌਜਵਾਨ ਕਾਨੂੰਨਦਾਨਾਂ ਲਈ ਰਾਹ ਦਸੇਰਾ ਤੇ ਪ੍ਰੇਰਨਾ ਸਰੋਤ ਸਨ। ਸਰੂਪ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਜਸਟਿਸ ਸੁਰਿੰਦਰ ਸਰੂਪ ਵੱਲੋਂ ਕਾਨੂੰਨ ਦੇ ਖੇਤਰ ਲਈ ਨਿਭਾਈਆਂ ਸੇਵਾਵਾਂ ‘ਤੇ ਚਾਨਣਾ ਵੀ ਪਾਇਆ। ਇਸ ਤੋਂ ਪਹਿਲਾਂ ਸ੍ਰੀ ਚੇਤਨ ਮਿੱਤਲ, ਸਹਾਇਕ ਸੋਲੀਸਟਰ ਜਨਰਲ ਭਾਰਤ ਸਰਕਾਰ, ਸ੍ਰੀਮਤੀ ਮਨਜਰੀ ਨਹਿਰੂ ਕੌਲ, ਵਧੀਕ ਐਡਵੋਕੇਟ ਜਨਰਲ ਪੰਜਾਬ, ਸ੍ਰੀ ਬਲਦੇਵ ਰਾਜ ਮਹਾਜਨ ਐਡੋਵੋਕੇਟ ਜਨਰਲ ਹਰਿਆਣਾ, ਸ੍ਰੀ ਵਜਿੰਦਰ ਸਿੰਘ ਅਹਿਲਾਵਤ ਚੇਅਰਮੈਨ, ਬਾਰ ਕੌਂਸਲ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਅਤੇ ਸ੍ਰੀ ਰਵਿੰਦਰ ਸਿੰਘ ਰੰਧਾਵਾ ਸਕੱਤਰ, ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਵੀ ਨੇ ਵੀ ਸਾਬਕਾ ਚੀਫ ਜਸਟਿਸ ਸੁਰਿੰਦਰ ਸਰੂਪ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ੋਕ ਸਭਾ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਬਾਰ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।
PU Pakka Morcha: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ
PU Pakka Morcha: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ ਚੰਡੀਗੜ੍ਹ, 11 ਨਵੰਬਰ 2025 (ਵਿਸ਼ਵ ਵਾਰਤਾ) - ਸੈਨੇਟ ਚੋਣਾਂ ਦੀ...























