ਜਲੰਧਰ ਵਾਲਿਆਂ ਨੂੰ ਅੱਜ ਕਰਨਾ ਪਵੇਗਾ ਪਰੇਸ਼ਾਨੀ ਦਾ ਸਾਹਮਣਾ ;ਲੱਗੇਗਾ ਲੰਮਾ ‘ਪਾਵਰ ਕੱਟ’
7 ਘੰਟੇ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ
ਚੰਡੀਗੜ੍ਹ, 27ਨਵੰਬਰ(ਵਿਸ਼ਵ ਵਾਰਤਾ)-ਅੱਜ ਜਲੰਧਰ ਵਾਲਿਆਂ ਨੂੰ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਪਾਵਰਕਾਮ ਵੱਲੋਂ ਟਾਂਡਾ ਰੋਡ ਕੇਵੀ 11 ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ ਅੱਜ ਐਤਵਾਰ ਨੂੰ ਵੱਖ-ਵੱਖ ਇਲਾਕਿਆਂ ਵਿੱਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ।
ਦਰਅਸਲ ਪਾਵਰਕਾਮ ਵੱਲੋਂ ਸ਼ਹਿਰ ਦੇ 15 ਫੀਡਰਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸ ਕਾਰਨ ਇਨ੍ਹਾਂ ਇਲਾਕਿਆਂ ‘ਚ 7 ਘੰਟੇ ਦਾ ਬਿਜਲੀ ਕੱਟ ਰਹੇਗਾ। ਜਿਨ੍ਹਾਂ ਇਲਾਕਿਆਂ ‘ਚ ਬਿਜਲੀ ਕੱਟ ਲਗਾਏ ਜਾਣਗੇ ਉਨ੍ਹਾਂ ‘ਚ ਨੀਵੀ ਆਬਾਦੀ, ਹਰਗੋਬਿੰਦ ਨਗਰ, ਇੰਡਸਟਰੀ ਏਰੀਆ, ਰਾਮਾ ਮੰਡੀ, ਧੋਗੜੀ ਰੋਡ, ਹਰਦੀਪ ਨਗਰ, ਖਾਲਸਾ ਰੋਡ, ਜੇਜੇ ਕਲੋਨੀ ਸ਼ਾਮਲ ਹਨ।