ਜਲੰਧਰ, 27 ਜਨਵਰੀ (ਲਵਲੀ ਨਾਰੰਗ)-ਜਲੰਧਰ ਦੇ ਪਿੰਡ ਸੋਫੀ ਵਿੱਚ ਦੋ ਸਮਦਾਏ ਵਿਚਕਾਰ ਦੰਗੇ ਦੀ ਖ਼ਬਰ ਹੈ । ਇੱਕ ਸਮਦਾਏ ਦੇ ਵੀਂਹ ਕਰੀਬ ਲੋਕਾਂ ਨੇ ਦੂਜੇ ਸਮਦਾਏ ਦੀਆਂ ਮਾਰਕੀਟ ਵਿੱਚ ਦੁਕਾਨਾਂ ਦੀ ਬੁਰੀ ਤਰ੍ਹਾਂ ਭੰਨਤੋੜ ਦਿੱਤੀ ।ਪਿੰਡ ਵਿੱਚ ਇਸ ਸਮੇਂ ਹਲਾਤ ਕਾਫੀ ਚਿੰਤਾਜਨਕ ਬਣੇ ਹੋਏ ਹਨ।ਪਤਾ ਲੱਗਾ ਹੈ ਪਿੰਡ ਦੇ ਇੱਕ ਸਮਦਾਏ ਦੇ ਲੋਕਾਂ ਨੇ ਸਕੂਲ ਦੀ ਜਮੀਨ ਤੇ ਧਾਰਮਿਕ ਝੰਡਾ ਗੱਡ ਦਿੱਤਾ । ਦੂਜੀ ਧਿਰ ਨੇ ਇਸ ਦਾ ਵਿਰੋਧ ਕੀਤਾ।
ਮੌਕੇ ਤੇ ਪੁਲਿਸ ਨੇ ਪੁੱਜ ਕੇ ਸਕੂਲ ਵਿੱਚੋਂ ਕਬਜਾ ਹਟਾਇਆ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਤੋਂ ਬਾਅਦਇੱਕ ਸਮਦਾਏ ਦੇ ਵੀਂਹ ਦੇ ਕਰੀਬ ਵਿਆਕਤੀਆਂ ਨੇ ਦੂਜੇ ਸਮਦਾਏ ਦੇ ਲੋਕਾਂ ਦੀਆਂ ਮਾਰਕੀਟ ਵਿੱਚ ਦੁਕਾਨਾਂ ਭੰਨ ਸੁਟੀਆਂ। ਇਸ ਸਮੇਂ ਸੋਫੀ ਪਿੰਡ ਵਿੱਚ ਹਲਾਤ ਕਾਫੀ ਤਨਾਅਪੂਰਨ ਹਨ।