ਜਲੰਧਰ ਦੇਹਾਤੀ ਪੁਲਿਸ ਨੇ ਚਾਰ ਕਿਲੋ ਅਫ਼ੀਮ ਸਮੇਤ ਸਾਬਕਾ ਸਰਪੰਚ ਨੂੰ ਕੀਤਾ ਕਾਬੂ

163
Advertisement

ਜਲੰਧਰ, 26 ਫਰਵਰੀ (ਲਵਲੀ ਨਾਰੰਗ)- ਜਲੰਧਰ ਦੇਹਾਤੀ ਪੁਲਿਸ ਨੇ ਚਾਰ ਕਿਲੋ ਅਫ਼ੀਮ ਸਮੇਤ ਸਾਬਕਾ ਸਰਪੰਚ ਨੂੰ ਕਾਬੂ ਕੀਤਾ ਹੈ , ਜਿਸ ਦੀ ਪਹਿਚਾਣ ਮੇਜਰ ਸਿੰਘ (66) ਪੁੱਤਰ ਕਰਤਾਰ ਸਿੰਘ ਨਿਵਾਸੀ ਪਿੰਡ ਲੰਮੇ ਥਾਣਾ ਬੁਲੋਵਾਲ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸੇ ਸਬੰਧ ਵਿੱਚ ਐਸਐਸਪੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਨੇ ਪੁਲਿਸ ਪਾਰਟੀ ਸਮੇਤ ਉਕਤ ਵਿਆਕਤੀ ਨੂੰ ਸ਼ਾਮ ਚੁਰਾਸੀ ਮੋੜ ਤੋਂ ਕਾਬੂ ਕੀਤਾ ਹੈ । ਉਹਨਾਂ ਦੱਸਿਆ ਕਿ ਉਕਤ ਵਿਆਕਤੀ ਮੇਜਰ ਸਿੰਘ ਪਿੰਡ ਲੰਮੇ ਦਾ ਸਰਪੰਚ ਵੀ ਰਹਿ ਚੁੱਕਾ ਹੈ ਅਤੇ 1971 ਤੋਂ ਨਸ਼ਿਆਂ ਦਾ ਵਪਾਰ ਕਰ ਹਿਰਾ ਹੈ ਇਸ ਵਿਰੁੱਧ ਗਿਆਰਾਂ ਮੁਕੱਦਮੇ ਨਸ਼ਿਆਂ ਦੇ ਚੱਲ ਰਹੇ ਹਨ ਅਤੇ ਇੱਕ ਕੇਸ ਵਿੱਚ ਇਹ 10 ਸਾਲ ਦੀ ਕੈਦ ਵੀ ਕੱਟ ਚੁੱਕਾ ਹੈ । ਦੋਸ਼ੀ ਵਿਰੁੱਧ ਥਾਣਾ ਆਦਮਪੁਰ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ।

Advertisement

LEAVE A REPLY

Please enter your comment!
Please enter your name here