ਜਲੰਧਰ, 17 ਸਤੰਬਰ : ਜਲੰਧਰ ਦੇ ਦਕੋਹਾ ਵਿਚ ਰਹਿੰਦੇ ਏ.ਆਈ.ਜੀ ਸਰੀਨ ਕੁਮਾਰ ਪ੍ਰਭਾਕਰ ਦੀ ਮਾਂ ਦੀ ਅੱਜ ਦਿਨ-ਦਿਹਾੜੇ ਹੱਤਿਆ ਕਰ ਦਿਤੀ।
ਦੱਸਿਆ ਜਾ ਰਿਹਾ ਹੈ ਕਿ ਸਰੀਨ ਕੁਮਾਰ ਪ੍ਰਭਾਕਰ ਦੀ ਬਜ਼ੁਰਗ ਮਾਂ ਸ਼ੀਲਾ ਰਾਣੀ ਘਰ ਇਕੱਲੇ ਸਨ ਅਤੇ ਲੁੱਟ ਦੇ ਇਰਾਦੇ ਨਾਲ ਦਾਖਲ ਹੋਏ ਲੁਟੇਰਿਆਂ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ ਅਤੇ ਉਹਨਾਂ ਦੇ ਕੰਨਾਂ ਵਿਚੋਂ ਵਾਲੀਆਂ, ਸੋਨੇ ਦੀ ਚੂੜੀ ਆਦਿ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਏਆਈਜੀ ਸਰੀਨ ਕੁਮਾਰ ਪੀਏਪੀ ਵਿਖੇ ਤਾਇਨਾਤ ਹਨ।