ਜਲੰਧਰ ‘ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ
ਚੰਡੀਗੜ੍ਹ,1ਜਨਵਰੀ(ਵਿਸ਼ਵ ਵਾਰਤਾ)- ਜਲੰਧਰ ਦੇ ਕਸਬਾ ਆਦਮਪੁਰ ਤੋਂ ਇਕ ਸਨਸਨੀ ਖ਼ਬਰ ਸਾਹਮਣੇ ਆਈ ਹੈ ਜਿੱਥੇ,ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਰਨ ਵਾਲਿਆਂ ‘ਚ ਆਦਮਪੁਰ ਦੇ ਪਿੰਡ ਡਰੋਲੀ ਖੁਰਦ ਦਾ ਰਹਿਣ ਵਾਲਾ ਮਨਮੋਹਨ ਸਿੰਘ (55), ਉਸ ਦੀ ਪਤਨੀ ਸਰਬਜੀਤ ਕੌਰ, ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31) ਅਤੇ ਜੋਤੀ ਦੀ ਬੇਟੀ ਅਮਨ (3) ਸ਼ਾਮਲ ਹਨ। ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਅੱਜ ਜਲੰਧਰ ਦੇ ਸਿਵਲ ਹਸਪਤਾਲ ‘ਚ ਕੀਤਾ ਜਾਵੇਗਾ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਨਮੋਹਨ ਸਿੰਘ ਆਦਮਪੁਰ ਸਥਿਤ ਡਾਕਖਾਨੇ ਵਿੱਚ ਪੋਸਟ ਮਾਸਟਰ ਵਜੋਂ ਕੰਮ ਕਰਦਾ ਸੀ। ਪੁਲੀਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਮਨਮੋਹਨ ਨੇ ਆਪਣੀ ਮੌਤ ਦਾ ਕਾਰਨ ਮੁੱਖ ਤੌਰ ’ਤੇ ਕਰਜ਼ੇ ਨੂੰ ਦੱਸਿਆ ਹੈ।