ਜਲੰਧਰ:ਬੋਰਵੈੱਲ ‘ਚ ਫਸਿਆ ਇੰਜੀਨੀਅਰ, NDRF ਵੱਲੋਂ ਰੇਸਕਿਊ ਜਾਰੀ
ਚੰਡੀਗੜ੍ਹ,13ਅਗਸਤ(ਵਿਸ਼ਵ ਵਾਰਤਾ)-ਜਲੰਧਰ ‘ਚ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ ‘ਚ ਇਕ ਇੰਜੀਨੀਅਰ 21 ਘੰਟਿਆਂ ਤੋਂ ਫਸਿਆ ਹੋਇਆ ਹੈ। ਐਤਵਾਰ ਸ਼ਾਮ ਤੱਕ NDRF ਦੀਆਂ ਟੀਮਾਂ ਬਚਾਅ ਮੁਹਿੰਮ ਚਲਾ ਕੇ ਉਸ ਦੀ ਭਾਲ ਕਰ ਰਹੀਆਂ ਹਨ। 5 ਜੇਸੀਬੀ ਮਸ਼ੀਨਾਂ ਨੇ ਕਰੀਬ 35 ਫੁੱਟ ਤੱਕ ਖੁਦਾਈ ਕੀਤੀ ਹੈ। ਇੰਜੀਨੀਅਰ ਦੀ ਪਛਾਣ ਸੁਦੇਸ਼ (30) ਵਜੋਂ ਹੋਈ ਹੈ।ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੁਦੇਸ਼ ਮਸ਼ੀਨ ਦੀ ਮੁਰੰਮਤ ਕਰਨ ਲਈ ਬੋਰਵੈੱਲ ‘ਚ ਉਤਰਿਆ ਸੀ। ਉਹ ਆਪਣੇ ਨਾਲ ਆਕਸੀਜਨ ਸਿਲੰਡਰ ਵੀ ਲੈ ਗਿਆ ਸੀ, ਜਦੋਂ ਉਹ ਉੱਪਰ ਆਉਣ ਲੱਗਾ ਤਾਂ ਮਿੱਟੀ ਉਸ ‘ਤੇ ਡਿੱਗ ਪਈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਹੋਰ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।