ਜਲੰਧਰ, 4 ਦਸੰਬਰ : ਜਲੰਧਰ ਵਿਚ ਇੱਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਵਹੁਟੀ ਨੇ ਲਾੜੇ ਨਾਲ ਜਾਣ ਤੋਂ ਸਾਫ ਮਨ੍ਹਾ ਕਰ ਦਿੱਤਾ| ਵਿਆਹ ਦੀਆਂ ਸਾਰੀਆਂ ਰਸਮਾਂ ਰੀਤੀ-ਰਿਵਾਜਾਂ ਨਾਲ ਪੂਰੀ ਹੋ ਚੁੱਕੀਆਂ ਸਨ, ਪਰ ਜਦੋਂ ਲੜਕੀ ਦੀ ਵਿਦਾਈ ਹੋਣ ਲੱਗੀ ਤਾਂ ਦਹੇਜ਼ ਦੀ ਮੰਗ ਨੂੰ ਲੈ ਕੇ ਰੌਲਾ ਪੈ ਗਿਆ| ਰੌਲਾ ਇੰਨਾ ਵਧ ਗਿਆ ਕਿ ਪੁਲਿਸ ਨੂੰ ਬੁਲਾਉਣਾ ਪਿਆ|
ਸੂਤਰਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਗਗਨਦੀਪ ਸਿੰਘ ਦਾ ਵਿਆਹ ਲੁਧਿਆਣਾ ਦੀ ਭਾਰਤੀ ਨਾਲ ਜਲੰਧਰ ਦੇ ਇਕ ਰਿਜੋਰਟ ਵਿਚ ਹੋ ਰਿਹਾ ਸੀ| ਵਿਆਹ ਤੋਂ ਬਾਅਦ ਦੋਨਾਂ ਪਰਿਵਾਰਾਂ ਵਿਚ ਵਿਆਹ ਦੇ ਖਰਚੇ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ| ਝਗੜਾ ਇੰਨਾ ਵਧਾ ਗਿਆ ਕਿ ਲਾੜੀ ਨੇ ਲੜਕੇ ਵਾਲਿਆਂ ਉਤੇ ਜ਼ਿਆਦਾ ਦਹੇਜ਼ ਦੀ ਮੰਗ ਨੂੰ ਲੈ ਕੇ ਦੋਸ਼ ਲਾਉਂਦਿਆਂ ਉਸ ਨਾਲ ਜਾਣ ਤੋਂ ਹੀ ਸਾਫ ਇਨਕਾਰ ਕਰ ਦਿੱਤਾ| ਇਸ ਤੋਂ ਬਾਅਦ ਦੋਨਾਂ ਪਰਿਵਾਰਾਂ ਨੇ ਇਸ ਨਵੇਂ ਰਿਸ਼ਤੇ ਨੂੰ ਤੋੜ ਦਿੱਤਾ|
Punjab Cabinet Minister ਧਾਲੀਵਾਲ ਵੱਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
Punjab Cabinet Minister ਧਾਲੀਵਾਲ ਵੱਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਅੰਮ੍ਰਿਤਸਰ 13 ਨਵੰਬਰ - ਕੈਬਨਿਟ ਮੰਤਰੀ ਕੁਲਦੀਪ ਸਿੰਘ...