ਜਤਿੰਦਰ ਸਿੰਘ ਹਮਦਰਦ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅੱਜ
ਮੁਹਾਲੀ, 3ਜੁਲਾਈ(ਵਿਸ਼ਵ ਵਾਰਤਾ)-ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ ਦੇ ਪਿਤਾ ਸ: ਜਤਿੰਦਰ ਸਿੰਘ ਹਮਦਰਦ ਜੋ ਮਿਤੀ 26/6/2022 ਆਪਣੀ ਸੰਸਾਰਿਕ ਯਾਤਰਾ ਸੰਪੂਰਣ ਕਰਦੇ ਹੋਏ ਅਕਾਲ-ਚਲਾਣਾਂ ਕਰ ਗਏ ਸਨ। ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਗੁਰੂ-ਸ਼ਬਦ ਦਾ ਓਟ ਆਸਰਾ ਲੈਂਦੇ ਹੋਏ ਅੰਤਿਮ ਅਰਦਾਸ ਅਤੇ ਸ਼ਬਦ ਕੀਰਤਨ ਅੱਜ ਮਿਤੀ 3/7/2022 (ਦਿਨ ਐਤਵਾਰ) ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ, ਫ਼ੇਜ਼-3B-1, ਮੋਹਾਲੀ ਵਿਖੇ ਦੁਪਹਿਰ 12ਵਜੇ ਤੋਂ 1 ਵਜੇ ਤੱਕ ਹੋਵੇਗਾ। ਉਪਰੰਤ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।