ਚੰਡੀਗੜ੍ਹ, 19 ਸਤੰਬਰ : ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕੇ ਜੇਕਰ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਮੇਰੇ ਕੋਲੋਂ ਮੁਆਫੀ ਮੰਗਦੇ ਹਨ ਤਾਂ ਉਹ ਪਾਰਟੀ ਵਿਚ ਦੁਬਾਰਾ ਜਾਣ ਬਾਰੇ ਸੋਚ ਸਕਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਮੈਨੂੰ ਝੂਠੇ ਦੋਸ਼ ਲਾ ਕੇ ਪਾਰਟੀ ਤੋਂ ਕੱਢਿਆ ਗਿਆ ਸੀ, ਉਹ ਛੋਟੀ ਬਾਤ ਨਹੀਂ ਹੈ ਅਤੇ ਨਾ ਹੀ ਮੈਂ ਹਾਲੇ ਤੱਕ ਕੁਝ ਭੁਲ ਸਕਿਆ ਹਾਂ।
ਉਹਨਾਂ ਕਿਹਾ ਕਿ ਬੀਤੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਪ੍ਰੋ. ਬਲਵਿੰਦਰ ਕੌਰ, ਮੀਤ ਹੇਅਰ ਅਤੇ ਡਾ. ਬਲਵੀਰ ਸਿੰਘ ਮੈਨੂੰ ਮਿਲਣ ਲਈ ਆਏ ਸਨ ਅਤੇ ਉਹਨਾਂ ਦੀਆਂ ਗੱਲਾਂ ਤੋਂ ਲਗਦਾ ਹੈ ਕਿ ਕੇਜਰੀਵਾਲ ਨੂੰ ਗਲਤੀਆਂ ਉਤੇ ਪਛਤਾਵਾ ਹੈ।
ਉਹਨਾਂ ਕਿਹਾ ਕਿ ਮੈਂ ਉਕਤ ਨੇਤਾਵਾਂ ਨੂੰ ਸਪਸ਼ਟ ਦੱਸ ਦਿੱਤਾ ਹੈ ਕਿ ਜੇਕਰ ਕੇਜਰੀਵਾਲ ਸੱਚੇ ਦਿਲ ਤੋਂ ਪੰਜਾਬੀਅਤ ਅਤੇ ਪੰਜਾਬ ਦੇ ਹਿੱਤਾਂ ਨਾਲ ਪਿਆਰ ਕਰਦੇ ਹਨ ਤਾਂ ਆਪਣੀਆਂ ਬਾਰਾਂ ਫੈਲਾ ਲੈਣ ਅਤੇ ਜੇਕਰ ਉਹ ਮੇਰੇ ਤੋਂ ਵੀ ਸਾਰੇ ਘਟਨਾਕ੍ਰਮ ਲਈ ਮੁਆਫੀ ਮੰਗਦੇ ਹਨ ਤਾਂ ਮੈਂ ਪਾਰਟੀ ਵਿਚ ਫਿਰ ਤੋਂ ਜਾਣ ਲਈ ਸੋਚ ਸਕਦਾ ਹਾਂ।