ਚੰਦਰਯਾਨ-3 ਦੀ ਚੰਦ ਤੇ ਸਫਲ ਲੈਂਡਿੰਗ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ
ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ , ਚੱਕ ਦੇ ਇੰਡੀਆ – ਮੁੱਖ ਮੰਤਰੀ ਮਾਨ
ਚੰਡੀਗੜ੍ਹ,23ਅਗਸਤ(ਵਿਸ਼ਵ ਵਾਰਤਾ)-ਭਾਰਤ ਨੇ ਨਵਾਂ ਇਤਿਹਾਸ ਰਚਦੇ ਹੋਏ ਚੰਦ ਦੇ ਦੱਖਣੀ ਧਰੁਵ ਉਤੇ ਚੰਦਰਯਾਨ-3 ਨੂੰ ਸਫਲਤਾਪੂਰਕ ਉਤਾਰ ਦਿੱਤਾ ਹੈ। ਚੰਦਰਯਾਨ-3 ਦੇ ਲੈਂਡਰ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਕਦਮ ਰੱਖ ਕੇ ਇਤਿਹਾਸ ਰਚ ਦਿੱਤਾ ਹੈ। ਇਸ ਨੇ ਚੰਦਰਮਾ ਦੇ ਅੰਤਿਮ ਪੰਧ ਤੋਂ 25 ਕਿਲੋਮੀਟਰ ਦੀ ਯਾਤਰਾ 20 ਮਿੰਟਾਂ ਵਿੱਚ ਪੂਰੀ ਕੀਤੀ। ਲੈਂਡਰ ਨੂੰ ਹੌਲੀ-ਹੌਲੀ ਹੇਠਾਂ ਉਤਾਰਿਆ ਗਿਆ। ਲੈਂਡਰ ਨੇ 6.04 ਵਜੇ ਚੰਦਰਮਾ ‘ਤੇ ਪਹਿਲਾ ਕਦਮ ਰੱਖਿਆ। ਇਸ ਤਰ੍ਹਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਭਾਰਤ ਚੰਦ ਦੇ ਕਿਸੇ ਵੀ ਹਿੱਸੇ ‘ਤੇ ਯਾਨ ਉਤਾਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਨੇ ਹੀ ਇਹ ਸਫ਼ਲਤਾ ਹਾਸਲ ਕੀਤੀ ਹੈ।
ਚੰਦਰਯਾਨ-3 ਦੀ ਚੰਦ ਦੀ ਸਤ੍ਹਾ ਤੇ ਸਫਲ ਲੈਂਡਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਟਵੀਟ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਲਿਖਿਆ “ਚੰਦਰਮਾ ਦੀ ਸਤ੍ਹਾ ‘ਤੇ #Chandrayaan3 ਦੇ ਸਫਲ ਲੈਂਡਿੰਗ ਲਈ ਸਾਰਿਆਂ ਨੂੰ ਦਿਲੋਂ ਵਧਾਈਆਂ। ਅੱਜ ਭਾਰਤ ਨੇ ਇਤਿਹਾਸ ਰਚਿਆ ਸਾਡੇ@isro ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਸ਼ੁਭਕਾਮਨਾਵਾਂ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ। ਚੱਕ ਦੇ ਇੰਡੀਆ”
#Chandrayaan3 की चांद की सतह पर सफल लैंडिंग की सभी को हार्दिक शुभकामनाएं। आज भारत ने इतिहास रच दिया 🇮🇳
हमारे @isro के वैज्ञानिकों समेत समस्त स्टाफ को उनकी लगन और मेहनत के लिए नमन। ये देश के हर नागरिक के लिए गर्व का क्षण है।
चक दे इंडिया 🇮🇳 pic.twitter.com/3MasdsWegb
— Bhagwant Mann (@BhagwantMann) August 23, 2023