ਚੰਡੀਗੜ੍ਹ ਨੂੰ ਅੱਜ ਮਿਲਣਗੇ ਨਵੇਂ ਮੇਅਰ ਤੇ ਡਿਪਟੀ ਮੇਅਰ
ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨਿਭਾਉਣਗੇ ਗੇਮ ਚੇਂਜਰ ਦੀ ਭੂਮਿਕਾ
ਪੜ੍ਹੋ, ਕਿਸ ਪਾਰਟੀ ਦਾ ਪਲੜਾ ਭਾਰੀ
ਚੰਡੀਗੜ੍ਹ, 17 ਜਨਵਰੀ (ਵਿਸ਼ਵ ਵਾਰਤਾ) ਸਿਟੀ ਬਿਊਟੀਫੁੱਲ ਨੂੰ ਅੱਜ ਆਪਣਾ ਨਵਾਂ ਮੇਅਰ ਮਿਲੇਗਾ। ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਣ ਵਾਲੀ ਮੇਅਰ ਦੇ ਅਹੁਦੇ ਲਈ ਚੋਣ ਵਿੱਚ ‘ਆਪ’ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ ਅਤੇ ਨਗਰ ਨਿਗਮ ਭਵਨ, ਸੈਕਟਰ-17, ਚੰਡੀਗੜ੍ਹ ਅਤੇ ਇਸ ਦੇ 50 ਮੀਟਰ ਦੇ ਘੇਰੇ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਭਾਜਪਾ ਦੇ ਖਾਤੇ ਵਿੱਚ ਪਹਿਲਾਂ ਹੀ ਸੰਸਦ ਮੈਂਬਰਾਂ ਦੀਆਂ ਵੋਟਾਂ ਸਮੇਤ 15 ਵੋਟਾਂ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ ਸਿਰਫ਼ 14 ਕੌਂਸਲਰਾਂ ਦਾ ਸਮਰਥਨ ਹੈ ਜੋ ਜਿੱਤੇ ਹਨ। ਅਜਿਹੇ ‘ਚ ਭਾਜਪਾ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।