ਚੰਡੀਗੜ੍ਹ ਦੀ ਫੈਲੀ ਸਨਸਨੀ- ਬੁਡੈਲ ਜੇਲ੍ਹ ਨੇੜੇ ਮਿਲਿਆ ਬੰਬ
ਮੋਹਾਲੀ-ਚੰਡੀਗੜ੍ਹ ਦੇ ਐੱਸਐੱਸਪੀ ਫੌਜ ਸਮੇਤ ਮੌਕੇ ‘ਤੇ ਪੁੱਜੇ
ਸ਼ਨੀਵਾਰ, 23 ਅਪ੍ਰੈਲ, 2022 ( ਵਿਸ਼ਵ ਵਾਰਤਾ)
ਸ਼ਨੀਵਾਰ ਦੇਰ ਰਾਤ ਸੈਕਟਰ-45 ਸਥਿਤ ਬੁੜੈਲ ਜੇਲ੍ਹ ਦੀ ਕੰਧ ਕੋਲ ਟਿਫ਼ਨ ਬੰਬ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਹੜਕੰਪ ਮੱਚ ਗਿਆ ਹੈ। ਬੰਬ ਹੋਣ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਕੁਲਦੀਪ ਚਾਹਲ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੂੰ ਟਿਫਿਨ ਬੰਬ ਕਿਹਾ ਜਾ ਸਕਦਾ ਹੈ। ਫੌਜ ਨੂੰ ਬੁਲਾਇਆ ਗਿਆ ਹੈ। ਫਾਇਰ ਵਿਭਾਗ, ਆਪਰੇਸ਼ਨ ਸੈੱਲ ਅਤੇ ਮੁਹਾਲੀ ਪੁਲੀਸ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।