ਚੰਡੀਗੜ੍ਹ, 8 ਜਨਵਰੀ – (ਵਿਸ਼ਵ ਵਾਰਤਾ)-ਚੰਡੀਗੜ੍ਹ ਦੇ ਵਰਣਿਕਾ ਛੇੜਛਾੜ ਮਾਮਲੇ ਵਿਚ ਅੱਜ ਜ਼ਿਲ੍ਹਾ ਅਦਾਲਤ ਵਿਚ ਪੀੜਤ ਵਰਣਿਕਾ ਦਾ ਕ੍ਰਾਸ ਐਗਜ਼ਾਮਿਨੇਸ਼ਨ ਹੋਇਆ| ਇਸ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਦੇਸ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਅਤੇ ਦੋਸਤ ਆਸ਼ੀਸ਼ ਆਰੋਪੀ ਹੈ| ਦੋਸ਼ੀਆਂ ਦੇ ਵਕੀਲ ਰਬਿੰਦਰਾ ਪੰਡਿਤ ਨੇ ਵਰਣਿਕਾ ਤੋਂ ਕਈ ਸਵਾਲ ਪੁੱਛੇ| ਵਕੀਲ ਨੇ ਸਭ ਤੋਂ ਪਹਿਲਾਂ ਘਟਨਾ ਵਾਲੀ ਰਾਤ ਹੋਈ ਵਾਰਦਾਤ ਬਾਰੇ ਪੂਰੀ ਡਿਟੇਲ ਮੰਗੀ| ਹਾਲਾਂਕਿ ਇਕ ਵਾਰ ਤਾਂ ਸਵਾਲ ਸੁਣ ਕੇ ਜੱਜ ਨੇ ਵਕੀਲ ਰਬਿੰਦਰਾ ਨੂੰ ਚੇਤਾਵਨੀ ਵੀ ਦਿੱਤੀ ਕਿ ਤੁਸੀਂ ਕੇਸ ਨਾਲ ਸਬੰਧਤ ਸਵਾਲ ਹੀ ਪੁੱਛੋ|
4-5 ਅਗਸਤ 2017 ਦੀ ਰਾਤ ਵਿਚ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਨੇ ਸ਼ਰਾਬ ਦੇ ਨਸ਼ੇ ਵਿਚ ਇੱਕ ਲੜਕੀ ਦਾ ਪਹਿਲਾਂ ਪਿੱਛਾ ਕੀਤਾ, ਫਿਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਛੇੜਛਾੜ ਦੀ ਵੀ ਕੋਸ਼ਿਸ਼ ਕੀਤੀ| ਬਾਅਦ ਵਿਚ ਪਤਾ ਚੱਲਿਆ ਕਿ ਪੀੜਤ ਲੜਕੀ ਹਰਿਆਣਾ ਦੇ ਸੀਨੀਅਰ ਆਈਏਐਸ ਵੀ.ਐਸ ਕੁਡੂ ਦੀ ਬੇਟੀ ਵਰਣਿਕਾ ਹੈ| ਵਰਣਿਕਾ ਨੇ ਘਟਨਾ ਵਾਲੀ ਰਾਤ ਹੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਪੀਸੀਆਰ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ|
ਦੋਵੇਂ ਦੋਸ਼ੀ ਕਿਡਨੈਪਿੰਗ ਦੀ ਧਾਰਾ ਲੱਗਣ ਤੋਂ ਬਾਅਦ ਤੋਂ ਜੇਲ੍ਹ ਵਿਚ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਲਗਪਗ ਚਾਰ ਵਾਰੀ ਰੱਦ ਹੋ ਚੁੱਕੀ ਹੈ|
Punjab: ਸੂਬਾ ਸਰਕਾਰ ਨੇ ਅਨਾਜ ਦੀ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ – ਡਾ. ਬਲਬੀਰ ਸਿੰਘ
Punjab: ਸੂਬਾ ਸਰਕਾਰ ਨੇ ਅਨਾਜ ਦੀ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ...