ਚੰਡੀਗੜ੍ਹ, 9 ਜਨਵਰੀ (ਵਿਸ਼ਵ ਵਾਰਤਾ) : ਚੰਡੀਗੜ੍ਹ ਦੇ ਵਰਣਿਕ ਕੁੰਡੂ ਛੇੜਛਾੜ ਮਾਮਲੇ ਵਿਚ ਅੱਜ ਇੱਕ ਵਾਰ ਫਿਰ ਤੋਂ ਜਿਲ੍ਹਾ ਅਦਾਲਤ ਵਿਚ ਪੀੜਤ ਵਰਣਿਕਾ ਦਾ ਕ੍ਰਾਸ ਐਗਜਾਮਿਨੇਸ਼ਨ ਹੋਇਆ| ਇਸ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਦਾ ਬੇਟਾ ਵਿਕਾਸ ਬਰਾਲਾ ਅਤੇ ਉਸ ਦਾ ਦੋਸਤ ਆਸ਼ੀਸ਼ ਦੋਸ਼ੀ ਹਨ| ਦੋਸ਼ੀ ਪੱਖ ਦੇ ਵਕੀਲ ਰਬਿੰਦਰਾ ਪੰਡਿਤ ਨੇ ਵਰਣਿਕਾ ਤੋਂ ਫਿਰ ਕਈ ਸਵਾਲ ਪੁੱਛੇ| ਪਰ ਇਸ ਵਾਰ ਵਰਣਿਕਾ ਪੂਰੀ ਤਿਆਰੀ ਵਿਚ ਨਜਰ ਆਈ| ਵਕੀਲ ਨੇ ਕਿਹਾ ਕਿ ਤੁਸੀਂ ਚੋਣ ਲੜਣਾ ਚਾਹੁੰਦੇ ਹੋ, ਇਸ ਲਈ ਪਬਲਿਸਿਟੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ| ਵਕੀਲ ਨੇ ਉਸ ਰਾਤ ਵਾਰਦਾਤ ਤੋਂ ਇੱਕ ਘੰਟਾ ਪਹਿਲਾਂ ਵਰਣਿਕਾ ਦੀ ਲੋਕੇਸ਼ਨ ਚਮਕੌਰ ਸਾਹਿਬ (ਰੋਪੜ) ਕੋਰਟ ਵਿਚ ਪੇਸ਼ ਕੀਤੀ ਸੀ| ਜਿਸ ਤੋਂ ਵਰਣਿਕਾ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਰੋਪੜ ਗਈ ਹੀ ਨਹੀਂ|
ਵਕੀਲ ਨੇ ਪੁੱਛਿਆ ਕਿ ਤੁਹਾਡੇ ਫੇਸਬੁੱਕ ਪੇਜ ਨੂੰ ਦੇਖ ਕੇ ਲਗਦਾ ਹੈ ਕਿ ਤੁਸੀਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਐਡਮਾਇਰ ਹੋ| ਇਸ ਤੇ ਸਰਕਾਰੀ ਵਕੀਲ ਅਤੇ ਜੱਜ ਨੇ ਵਕੀਲ ਨੂੰ ਰੋਕਿਆ ਅਤੇ ਪਰਸਨਲ ਸਵਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ|
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਚੰਡੀਗੜ੍ਹ, 14 ਅਕਤੂਬਰ (ਵਿਸ਼ਵ ਵਾਰਤਾ):-...