ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਵਿਚ ਅੱਜ ਦਿਨ-ਦਿਹਾੜੇ ਹੋਏ ਇਕ ਲੜਕੀ ਦੇ ਕਤਲ ਨੇ ਸੁਰੱਖਿਆ ਵਿਵਸਥਾ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ| ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-26 ਵਿਖੇ ਸਬਜ਼ੀ ਵੇਚਣ ਵਾਲੀ ਇਕ ਲੜਕੀ ਨੂੰ ਇਕ ਨੌਜਵਾਨ ਨੇ ਸ਼ਰ੍ਹੇਆਮ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ| ਦੋਸ਼ੀ ਦੀ ਪਹਿਚਾਣ ਧਨਾਸ ਦੇ ਰਹਿਣ ਵਾਲੀ ਸੁਨੀਲ ਵਜੋਂ ਹੋਈ ਹੈ, ਜੋ ਕਿ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਹੈ|
ਇਸ ਹਮਲੇ ਵਿਚ ਜ਼ਖਮੀ ਹੋਈ ਲੜਕੀ ਨੂੰ ਤੁਰੰਤ ਪੀ.ਜੀ.ਆਈ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਇਸ ਦੌਰਾਨ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ|
Judicial Department Promotions-ਹਾਈਕੋਰਟ ਵੱਲੋਂ ਵੱਡੇ ਪੱਧਰ ਤੇ ਕੀਤੇ ਤਬਾਦਲੇ -ਪੜੋ ਕਿੰਨੇ ਜੱਜਾਂ ਨੂੰ ਦਿੱਤੀਆਂ ਤਰੱਕੀਆਂ ਨਾਲ ਹੀ ਨਿਯੁਕਤੀਆਂ
ਚੰਡੀਗੜ੍ਹ 19 ਮਾਰਚ (ਵਿਸ਼ਵ ਵਾਰਤਾ )ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 26 ਜੱਜਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।