ਚੰਡੀਗੜ੍ਹ 27 ਮਾਰਚ ( ਵਿਸ਼ਵ ਵਾਰਤਾ)- ਚੰਡੀਗੜ੍ਹ ਚ ਕਰਫਿਊ ਬਾਰੇ ਕੀਤੀ ਗਈ ਮੀਟਿੰਗ ਤੋਂ ਬਾਅਦ ਵੱਡਾ ਫ਼ੈਸਲਾ ਕੀਤਾ ਹੈ ,ਕਿ ਚੰਡੀਗੜ੍ਹ ਰਹਿ ਰਹੇ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਜਾ ਸਕੇ ।ਕੱਲ੍ਹ 28 ਮਾਰਚ ਤੋਂ ਚੰਡੀਗੜ੍ਹ ਚ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਕਰਿਆਨਾ, ਮੈਡੀਕਲ ਸਟੋਰ, ਫਲ ਫਰੂਟ , ਸਬਜ਼ੀਆਂ, ਮੀਟ, ਗੈਸ ਅਤੇ ਦੁੱਧ ਵਾਲੀਆਂ ਡੇਅਰੀਆਂ ਸਵੇਰੇ 10 ਵਜੇ ਤੋਂ ਸਾਮ 6 ਵਜੇ ਤੱਕ ਖੁੱਲ੍ਹਣਗੀਆਂ । ਪਰ ਉਨ੍ਹਾਂ ਚ ਸੈਕਟਰ ਦੇ ਵਸਨੀਕ ਹੀ ਪੈਦਲ ਜਾ ਕੇ ਜ਼ਰੂਰੀ ਵਸਤਾਂ ਖਰੀਦ ਸਕਦੇ ਹਨ । ਪਰ ਦੁਕਾਨਦਾਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ,ਕਿ ਉਹ ਹਰ ਗ੍ਰਾਹਕ ਨੂੰ ਦੋ ਮੀਟਰ ਦੀ ਦੂਰੀ ਤੇ ਰੱਖੇਗਾ ।ਜਿਸ ਦੇ ਉਹ ਨਿਸ਼ਾਨ ਵੀ ਬਣਾਵੇਗਾ ।ਮੀਟਿੰਗ ਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਵਹੀਕਲ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।ਉਨ੍ਹਾਂ ਇਹ ਵੀ ਕਿਹਾ ਕਿ ਹਰ ਦੁਕਾਨਦਾਰ ਜ਼ਰੂਰੀ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਲੋਕਾਂ ਦੀ ਡਿਮਾਂਡ ਦੇ ਘਰ ਵੀ ਸਪਲਾਈ ਕਰ ਸਕਦੇ ਹਨ । ਇਹ ਫੈਸਲਾ ਪੰਜਾਬ ਦੇ ਗਵਰਨਰ ਬੀਪੀ ਸਿੰਘ ਬਦਨੌਰ ਨੇ ਮੀਟਿੰਗ ਚ ਚੰਡੀਗੜ੍ਹ ਪ੍ਰਸ਼ਾਸ਼ਨ ਤੋਂ ਇਲਾਵਾ ਉਸ ਦੇ ਸਲਾਹਕਾਰ ਮਨੋਜ ਪਰਿੰਦਾ ,ਡੀਜੀਪੀ ਸੰਜੇ ਬੈਨੀਪਾਲ ,ਵਿੱਤ ਸਕੱਤਰ ਏ ਕੇ ਸਿਨਹਾ ,ਅਤੇ ਕਮਿਸ਼ਨਰ ਕੇ ਕੇ ਯਾਦਵ, ਡੀਆਈਜੀ ਓਮਬੀਰ ਵੀ ਸ਼ਾਮਿਲ ਸਨ ।
PUNJAB : ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਅੱਪਡੇਟ
PUNJAB : ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਅੱਪਡੇਟ ਚੰਡੀਗੜ੍ਹ, 3ਦਸੰਬਰ(ਵਿਸ਼ਵ ਵਾਰਤਾ) ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ...