ਚੰਡੀਗੜ੍ਹ ’ਚ ਕੀਤੇ ਗਏ ਸੁਰੱਖਿਆ ਦੇ ਪੁਖਤਾ ਪ੍ਰਬੰਧ : ਤੇਜਿੰਦਰ ਲੂਥਰਾ

390
Advertisement

ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ) : ਰਾਮ ਰਹੀਮ ਸਾਧਵੀ ਯੌਨ ਸ਼ੋਸ਼ਨ ਮਾਮਲਾ ਵਿਸਫੋਟਕ ਬਣਿਆ ਹੋਇਆ ਹੈ ਅਤੇ ਪੰਚਕੂਲਾ ਅਤੇ ਚੰਡੀਗੜ੍ਹ ਵਿਚ ਪੁਲਿਸ ਅਤੇ ਹੋਰ ਸੁਰੱਖਿਆ ਬਲ ਸਥਿਤੀ ਨੂੰ ਕਾਬੂ ਪਾਉਣ ਲਈ ਭਰਪੂਰ ਯਤਨ ਕਰ ਰਹੇ ਹਨ| ਇਸੇ ਸਬੰਧ ਵਿਚ ਅੱਜ ਚੰਡੀਗੜ੍ਹ ਦੇ ਡੀਜੀਪੀ ਤੇਜਿੰਦਰ ਸਿੰਘ ਲੂਥਰਾ ਨੇ ਪੱਤਰਕਾਰ ਸੰਮੇਲਨ ਦੌਰਾਨ ਚੰਡੀਗੜ੍ਹ ਵਿਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਅਤੇ ਪੱਤਰਕਾਰਾਂ ਤੋਂ ਅਗਲੇ ਦੋ ਦਿਨਾਂ ਵਿਚ ਸਹਿਯੋਗ ਦੀ ਮੰਗ ਕੀਤੀ|
ਉਨ੍ਹਾਂ ਦੱਸਿਆ ਕਿ ਸੈਕਟਰ 16 ਕ੍ਰਿਕਟ ਸਟੇਡੀਅਮ ਨੂੰ ਜੇਲ੍ਹ ਦੇ ਰੂਪ ਵਿਚ ਅਸਥਾਈ ਰੂਪ ਨਾਲ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਕਿ ਚੰਡੀਗੜ੍ਹ ਵਿਚ ਕਾਨੂੰਨ ਵਿਵਸਥਾ ਖਰਾਬ ਕਰਨ ਵਾਲਿਆਂ ਨੂੰ ਫੜ ਕੇ ਉਥੇ ਰੱਖਿਆ ਜਾ ਸਕੇ| ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰਾ ਚੰਡੀਗੜ੍ਹ ਹੀ ਸੰਵੇਦਨਸ਼ੀਲ ਬਣਿਆ ਹੋਇਆ ਹੈ ਕਿਉਂਕਿ ਪੰਚਕੂਲਾ ਦੇ ਨਾਲ ਇਸ ਦੀਆਂ ਸੀਮਾਵਾਂ ਲਗਦੀਆਂ ਹਨ| ਉਨ੍ਹਾਂ ਕਿਹਾ ਕਿ ਅਸੀਂ ਪੰਚਕੂਲਾ ਨਾਲ ਲੱਗਦੀ ਚੰਡੀਗੜ੍ਹ ਦੀ ਸੀਮਾ ਨੂੰ ਸੀਲ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਜੋ ਅੱਜ ਰਾਤ ਤੋਂ ਸ਼ੁਰੂ ਹੋ ਜਾਵੇਗਾ| ਉਨ੍ਹਾਂ ਨੇ ਚੰਡੀਗੜ੍ਹ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਸਮੇਂ ਉਹ ਸਾਡਾ ਸਹਿਯੋਗ ਕਰਨ ਅਤੇ ਜੇਕਰ ਉਨ੍ਹਾਂ ਨੂੰ ਕੁਝ ਤਕਲੀਫ ਵੀ ਸਹਿਣੀ ਪਈ ਤਾਂ ਉਹ ਕ੍ਰਿਪਾ ਸਹਿਣ ਕਰ ਲੈਣ|
ਡੀ.ਜੀ.ਪੀ ਲੂਥਰਾ ਨੇ ਅੱਗੇ ਦੱਸਿਆ ਕਿ ਇਕ ਲੱਖ ਤੋਂ ਵੱਧ ਲੋਕ ਪੰਚਕੂਲਾ ਪਹੁੰਚ ਚੁੱਕੇ ਹਨ ਅਤੇ ਭਾਰੀ ਗਿਣਤੀ ਵਿਚ ਲੋਕ ਚੰਡੀਗੜ੍ਹ ਵੀ ਆਏ ਹੋਏ ਹਨ, ਜਿਸ ਨਾਲ ਚੰਡੀਗੜ੍ਹ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ| ਅਸੀਂ 5000 ਪੁਲਿਸ ਦੇ ਜਵਾਨ ਚੰਡੀਗੜ੍ਹ ਵਿਚ ਤਾਇਨਾਤ ਕੀਤੇ ਹਨ ਅਤੇ ਇਸ ਦੇ ਨਾਲ ਹੀ ਕੁਝ ਫੋਰਸ ਅਤੇ ਵਾਹਨ ਬਾਹਰ ਤੋਂ ਮੰਗਵਾਏ ਹਨ| ਇਸ ਤੋਂ ਬਾਅਦ ਵੀ ਜੇਕਰ ਲੋੜ ਪਈ ਤਾਂ ਸਾਡੇ ਕੋਲ ਲੋੜੀਂਦਾ ਪੁਲਿਸ ਬਲ ਹੈ|
ਸੀ.ਸੀ.ਟੀਵੀ ਕੈਮਰਾ ਉਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਸਾਨੂੰ ਸੀ.ਸੀਟੀਵੀ ਕੈਮਰਿਆਂ ਦੀ ਇੰਨੀ ਲੋੜ ਨਹੀਂ ਹੈ ਜਿੰਨੀ ਵੀਡੀਓਗ੍ਰਾਫੀ ਦੀ ਹੈ ਅਤੇ ਹਰ ਸੰਵੇਦਨਸ਼ੀਲ ਸਥਾਨ ਤੇ ਵੀਡੀਓਗ੍ਰਾਫੀ ਦਾ ਪ੍ਰਬੰਧ ਚੰਡੀਗੜ੍ਹ ਪੁਲਿਸ ਵੱਲੋਂ ਕੀਤਾ ਗਿਆ ਹੈ| ਨਾਲ ਹੀ ਡ੍ਰੋਨ ਕੈਮਰੇ ਦੀ ਵੀ ਅਸੀਂ ਮਦਦ ਲੈ ਰਹੇ ਹਾਂ| ਚੰਡੀਗੜ੍ਹ ਵਿਚ ਪਹਿਲਾਂ ਹੀ ਧਾਰਾ 144 ਲਗਾ ਦਿੱਤੀ ਗਈ ਹੈ, ਜਿਹੜੇ ਡੇਰੇ ਦੇ ਸਮਰਥਕ ਚੰਡੀਗੜ੍ਹ ਤੋਂ ਹੋ ਕੇ ਪੰਚਕੂਲਾ ਜਾਣਾ ਚਾਹੁਣਗੇ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ| ਨਾ ਹੀ ਕਿਸੇ ਡੇਰਾ ਸਮਰਥਕ ਨੂੰ ਪੰਚਕੂਲਾ ਤੋਂ ਚੰਡੀਗੜ੍ਹ ਆਉਣ ਦਿੱਤਾ ਜਾਵੇਗਾ| ਆਉਣ ਜਾਣ ਦੇ ਸਾਰੇ ਮਾਰਗ ਸੀਲ ਕਰ ਦਿੱਤੇ ਜਾਣਗੇ ਅਤੇ ਇਹ ਸਾਡਾ ਕੰਮ ਅੱਜ ਰਾਤ ਤੱਕ ਹੋ ਜਾਵੇਗਾ|
ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਹੈ ਕਿ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਅਤੇ ਕਾਲਜ 24 ਅਗਸਤ ਅਤੇ 25 ਅਗਸਤ ਨੂੰ ਬੰਦ ਰੱਖੇ ਜਾਣਗੇ ਹਾਲਾਂਕਿ ਸਰਕਾਰੀ ਦਫਤਰਾਂ ਵਿਚ ਪਹਿਲਾਂ ਦੀ ਤਰ੍ਹਾਂ ਕੰਮ ਹੋਵੇਗਾ|

Advertisement

LEAVE A REPLY

Please enter your comment!
Please enter your name here