ਚੰਡੀਗਡ਼੍ਹ, 17 ਅਗਸਤ (ਅੰਕੁਰ) – ਚੰਡੀਗਡ਼੍ਹ ‘ਚ ਢਾਈ ਸਾਲਾਂ ਦੌਰਾਨ ਚੰਡੀਗਡ਼੍ਹ ਪੁਲਸ ਨੇ ਪੋਕਸੋ ਐਕਟ ਤਹਿਤ 225 ਮਾਮਲੇ ਦਰਜ ਕੀਤੇ ਹਨ। 3 ਸਾਲਾਂ ਦੌਰਾਨ ਹਰੇਕ ਸਾਲ ਔਸਤਨ 70 ਤੋਂ 75 ਮਾਸੂਮ ਬੱਚੇ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਦਾ ਸ਼ਿਕਾਰ ਬਣੇ ਹਨ। ਜ਼ਿਆਦਾਤਰ ਮਾਮਲੇ ਸ਼ਹਿਰ ਦੀਆਂ ਕਾਲੋਨੀਆਂ ‘ਚੋਂ ਹਨ ਅਤੇ ਦੋਸ਼ੀ ਪੀਡ਼ਤ ਮਾਸੂਮ ਦੇ ਜਾਣਕਾਰ ਜਾਂ ਰਿਸ਼ਤੇਦਾਰ ਹੀ ਹਨ। ਚੰਡੀਗਡ਼੍ਹ ‘ਚ 2017 ਦੇ 8 ਮਹੀਨਿਆਂ ਦੌਰਾਨ ਬਲਾਤਕਾਰ ਦੇ 32 ਮਾਮਲੇ ਦਰਜ ਹੋ ਚੁੱਕੇ ਹਨ, ਜਦੋਂ ਕਿ ਛੇਡ਼ਛਾਡ਼ ਦੇ 50 ਅਤੇ ਵਰਗਲਾ ਕੇ ਲਿਜਾਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ 76 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਅੰਕਡ਼ੇ ਚੰਡੀਗਡ਼੍ਹ ਪੁਲਸ ਦੀ ਵੈੱਬਸਾਈਟ ‘ਤੇ ਮੁਹੱਈਆ ਹਨ। ਸਾਲ 2016 ਦੌਰਾਨ ਸ਼ਹਿਰ ‘ਚ ਬਲਾਤਕਾਰ ਦੇ 72 ਮਾਮਲੇ ਦਰਜ ਹੋਏ ਹਨ। ਟ੍ਰਾਈਸਿਟੀ ‘ਚ ਪਿਛਲੇ ਸਵਾ 2 ਸਾਲ ਦੌਰਾਨ ਕਰੀਬ 418 ਮਾਮਲੇ ਪੋਕਸੋ ਐਕਟ ਤਹਿਤ ਦਰਜ ਕੀਤੇ ਗਏ ਹਨ। ਸਿਰਫ ਚੰਡੀਗਡ਼੍ਹ ਪੁਲਸ ਵਲੋਂ ਹੀ ਇਸ ਦੌਰਾਨ 225 ਮਾਮਲੇ ਦਰਜ ਕੀਤੇ ਗਏ। ਪੰਚਕੂਲਾ ਅਤੇ ਮੋਹਾਲੀ ‘ਚ ਇਹ ਅੰਕਡ਼ਾ 90 ਤੋਂ 95 ਵਿਚਕਾਰ ਹੈ। ਮਾਸੂਮਾਂ ਨਾਲ ਕੀਤੇ ਜਾਣ ਵਾਲੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ‘ਚ ਚੰਡੀਗਡ਼੍ਹ, ਪੰਚਕੂਲਾ ਅਤੇ ਮੋਹਾਲੀ ਤੋਂ ਅੱਗੇ ਹਨ।
ਚੰਡੀਗਡ਼੍ਹ ‘ਚ ਢਾਈ ਸਾਲਾਂ ਦੌਰਾਨ ਹੋਇਆ 225 ਮਾਸੂਮਾਂ ਦਾ ਸਰੀਰਕ ਸ਼ੋਸ਼ਣ
Advertisement
Advertisement