ਚੰਡੀਗੜ, 28 ਫਰਵਰੀ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਪ੍ਰਸ਼ਾਸਨ ਦੇ ਧਿਆਨ ਵਿਚ ਯੂਨੀਵਰਸਿਟੀ ਦੇ ਜਿਲੋਜੀ ਵਿਭਾਗ ਵਿਚ ਲੈਬ ਸਹਾਇਕ ਦੇ ਅਹੁੱਦੇ ‘ਤੇ ਠੇਕੇ ‘ਤੇ ਝੂਠਾ ਨਿਯੁਕਤੀ ਪੱਤਰ ਜਾਰੀ ਕਰਨਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੱਤਰ ਕਿਸੇ ਰਾਜੇਂਦਰ ਮਲਿਕ ਨਾਂਅ ਵਿਅਕਤੀ ਵੱਲੋਂ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾ ਗਰਵਰਨਮੈਂਟ ਕੰਟ੍ਰੋਕਟਰ, ਰੀਜਨਲ ਆਫਿਸ, ਮੱਧ ਮਾਗਰ, ਚੰਡੀਗੜ ਵੱਲੋਂ ਜਾਰੀ ਕੀਤਾ ਗਿਆ ਹੈ,ਜਿਸ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੱਤਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਨਾਲ ਧੋਖਾ ਦਸਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਉਪਰੋਕਤ ਵਿਭਾਗ ਵਿਚ ਲੈਬ ਸਹਾਇਕ ਦੀ ਆਸਾਮੀ ‘ਤੇ ਠੇਕੇ ‘ਤੇ ਨਿਯੁਕਤੀ ਲਈ ਨਾ ਕੋਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾਗਰਵਰਨਮੈਂਟ ਕੰਟ੍ਰੋਕਟਰ ਨੂੰ ਇਸ ਯੂਨੀਵਰਸਿਟੀ ਵਿਚ ਕਿਸੇ ਤਰਾਂ ਦੀ ਭਰਤੀਆਂ ਲਈ ਅਧਿਕਾਰ ਦਿੱਤੇ ਗਏ ਹਨ।
ਇੱਥੇ ਵਰਣਨਯੋਗ ਹੈ ਕਿ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾ ਗਰਵਰਨਮੈਂਟ ਕੰਟ੍ਰੋਕਟਰ, ਰੀਜਨਲ ਆਫਿਸ, ਮੱਧ ਮਾਗਰ, ਚੰਡੀਗੜ ਦੇ ਰਾਜੇਂਦਰ ਮਲਿਕ ਵੱਲੋਂਜਾਰੀ ਨਿਯੁਕਤੀ ਪੱਤਰ ਦੀ ਕਾਪੀ ਹੱਥ ਲਗੀ ਹੈ, ਜਿਸ ਵਿਚ ਰਾਹੁਲ ਨਾਮਕ ਵਿਅਕਤੀ ਨੂੰ ਯੂਨੀਵਰਸਿਟੀ ਦੇ ਜਿਲੋਜੀ ਵਿਭਾਗ ਵਿਚ ਲੈਬ ਸਹਾਇਕ ਦੇ ਆਸਾਮੀ ‘ਤੇ ਠੇਕੇ ‘ਤੇ ਨਿਯੁਕਤੀ ਪ੍ਰਦਾਨ ਕੀਤੀ ਗਈ ਹੈ ਅਤੇ ਉਸ ਨੂੰ 9 ਮਾਰਚ, 2018 ਤੋਂਪਹਿਲਾਂ ਡੀ.ਸੀ. ਰੇਟ ‘ਤੇ ਲਗਾਉਣ ਦਾ ਪੱਤਰ ਜਾਰੀ ਕੀਤਾ ਗਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਝੂਠੇ ਨਿਯੁਕਤੀ ਪੱਤਰ ‘ਤੇ ਧਿਆਨ ਲੈਂਦੇ ਹ’ੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਤੋਂ ਇਸ ਤਰਾਂ ਦੇ ਝੂਠੇ ਝਾਂਸਿਆਂ ਵਿਚ ਨਾ ਆਉਣ ਤੇ ਸਚੇਤ ਰਹਿਣ ਦੀ ਸਲਾਹ ਦਿੱਤੀ ਹੈ।
Sangrur News :ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ ‘ਆਪ’ ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ
ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ ਸੰਗਰੂਰ, 26 ਅਪ੍ਰੈਲ( ਵਿਸ਼ਵ ਵਾਰਤਾ)-ਸੰਗਰੂਰ ਨਗਰ ਕੌਂਸਲ...