ਚੌਕੀ ਇੰਚਾਰਜ ਦੀ ਡਿਊਟੀ ਦੌਰਾਨ ਮੌਤ
ਚੰਡੀਗੜ੍ਹ,11ਦਸੰਬਰ(ਵਿਸ਼ਵ ਵਾਰਤਾ)- ਮੋਗਾ ਦੇ ਨਿਹਾਲ ਸਿੰਘ ਵਾਲਾ ਤਹਿਤ ਪੈਂਦੀ ਚੌਕੀ ਦੀਨਾ ਦੇ ਇੰਚਾਰਜ ਏਐੱਸਆਈ ਨਾਇਬ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਾਇਬ ਸਿੰਘ ਨੂੰ ਸਵੇਰੇ ਕਰੀਬ ਤਿੰਨ ਵਜੇ ਛਾਤੀ ’ਚ ਦਰਦ ਹੋਇਆ, ਜਿਸ ਤੋਂ ਬਾਅਦ ਉਹਨਾਂ ਨੂੰ ਨਿਹਾਲ ਸਿੰਘ ਵਾਲਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।