ਚਾਰ ਟੈਂਪੂਆਂ ਸਮੇਤ ਦੋ ਵਿਅਕਤੀ ਕਾਬੂ, ਇਕ ਔਰਤ ਵੀ ਧੰਦੇ ਵਿਚ ਸ਼ਾਮਿਲ
ਮਾਨਸਾ, 5 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਥਰੀ ਵੀਲਰ ਚੋਰੀ ਕਰਕੇ ਉਨ੍ਹਾਂ ਦੇ ਹੋਰ ਨੰਬਰ ਲਾਕੇ ਅੱਗੇ ਵੇਚਣ ਵਾਲੇ ਇਕ ਗਿਰੋਹ ਦੇ ਦੋ ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਪਾਸੋਂ ਚੋਰੀ ਦੇ ਚਾਰ ਟੈਂਪੂ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 2 ਲੱਖ 20 ਹਜ਼ਾਰ ਰੁਪਏ ਦੱਸੀ ਗਈ ਹੈ। ਇਸ ਮਾਮਲੇ ਵਿਚ ਇਕ ਵਿਅਕਤੀ ਤੇ ਇਕ ਔਰਤ ਹਾਲੇ ਪੁਲੀਸ ਦੀ fਗ਼®ਫਤਾਰੀ ਤੋਂ ਬਾਹਰ ਹਨ। ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਨ੍ਹਾਂ ਵਿਅਕਤੀ ਨੇ ਮਾਨਸਾ, ਬਠਿੰਡਾ ਤੇ ਹੋਰਨਾਂ ਥਾਵਾਂ ਤੋਂ ਇਹ ਟੈਂਪੂ ਚੋਰੀ ਕੀਤੇ ਸਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਦਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੇ ਥਾਣੇਦਾਰ ਯਾਦਵਿੰਦਰ ਸਿੰਘ ਤੇ ਉਨ੍ਹਾਂ ਦੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਚੋਰੀ ਕਰਨ ਵਾਲੇ ਗਿਰੋਹ ਦੇ ਸਰਗਨਾ ਸਮੇਤ ਇ¤ਕ ਵਿਅਕਤੀ ਨੂੰ ਚੋਰੀ ਦੇ 4 ਆਟੋ ਟੈਪੂਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਉਨ੍ਹਾਂ ਦਸਿਆ ਗਿਆ ਕਿ ਸਹਾਇਕ ਥਾਣੇਦਾਰ ਸਵਰਨਜੀਤ ਸਿੰਘ ਥਾਣਾ ਸਦਰ ਮਾਨਸਾ ਸਮੇਤ ਪੁਲੀਸ ਪਾਰਟੀ ਦੇ ਗਸਤ ਦੇ ਸਬੰਧ ਵਿਚ ਪਿੰਡ ਖਿਆਲਾ ਕਲਾ ਮੇਨ ਰੋਡ ਉਪਰ ਨੇੜੇ ਲੁਕ ਪਲਾਟ ਦੌਰਾਨ ਨਾਕਾਬੰਦੀ ਦੋ ਵਿਅਕਤੀਆਂ ਸੁਖਜਿੰਦਰ ਸਿੰਘ ਪੁ¤ਤਰ ਬੰਤ ਸਿੰਘ ਵਾਸੀ ਭ¤ਟੀਆ ਖੁਰਦ, ਥਾਣਾ ਅਮਰਗੜ ਅਤੇ ਗੁਰਦੀਪ ਸਿੰਘ ਪ¤ੁਤਰ ਮਹਿੰਦਰ ਸਿੰਘ ਵਾਸੀ ਕਿ®ਸਨਾ ਕਾਲੋਨੀ ਨਾਭਾ ਰੋਡ ਪਟਿਆਲਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਚੋਰੀ ਕੀਤੇ ਚਾਰ ਆਟੋ ਟੈਪੂ (ਥਰੀਵੀਲ੍ਹਰ) ਬਰਾਮਦ ਕਰਾਏ ਗਏ ਹਨ। ਉਨ੍ਹਾਂ ਕਿਹਾ ਕਿ ਚੋਰੀ ਕੀਤੇ ਇੰਨ੍ਹਾਂ ਟੈਪੂਆਂ *ਤੇ ਇੰਨਾਂ ਵ¤ਲੋ ਗਲਤ ਨੰਬਰ ਲਗਾਏ ਹੋਏ ਸਨ ਅਤੇ ਇਹ ਟੈਪੂ ਇੰਨ੍ਹਾਂ ਵੱਲੋ ਆਪਣੇ ਦੋ ਹੋਰ ਸਾਥੀਆਂ ਗੁਲਸ਼ਨ ਕੁਮਾਰ ਪੁ¤ਤਰ ਗੁਜਰ ਸਿੰਘ ਵਾਸੀ ਬੰਮਣਾ ਅਤੇ ਸੁਖਵਿੰਦਰ ਕੋਰ ਪਤਨੀ ਗੁਰਮੇਲ ਸਿੰਘ ਵਾਸੀ ਕੌਲ ਨਾਲ ਮਿਲਕੇ ਵ¤ਖ—ਵੱਖ ਥਾਂਵਾਂ ਤੋ ਚੋਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੁਲਸਨ ਕੁਮਾਰ ਅਤੇ ਸੁਖਵਿੰਦਰ ਕੋਰ ਦੀ ਗਿ®ਫਤਾਰੀ ਬਾਕੀ ਹੈ, ਜਿੰਨ੍ਹਾਂ ਦੀ ਤਲਾਸ ਜਾਰੀ ਹੈ ਅਤੇ ਪੁਲੀਸ ਨੂµ ਇੰਨ੍ਹਾਂ ਪਾਸੋ ਹੋਰ ਵੀ ਚੋਰੀ ਦੇ ਆਟੋ ਜਾਂ ਹੋੋਰ ਸਾਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ।
ਪੁਲੀਸ ਵੱਲੋਂ ਇµਨ੍ਹਾਂ ਸਾਰਿਆਂ ਦੇ ਖਿਲਾਫ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਕਸੂਰਵਾਰਾਂ ਨੇ ਮੱੁਢਲੀ ਪੁਛਗਿ¤ਛ ਦੌਰਾਨ ਦ¤ਸਿਆ ਕਿ ਇਨ੍ਹਾਂ ਵ¤ਲੋੋ ਪਹਿਲਾਂ ਇ¤ਕ ਟੈਪੂ ਬਠਿੰਡਾ ਦੇ ਵਸਨੀਕ ਤੋ ਖੋਹਿਆ ਗਿਆ ਸੀ, ਜਿਸ ਸਬੰਧੀ ਮਾਮਲਾ ਚੌੌਕੀ ਕਚਹਿਰੀ ਬਠਿੰਡਾ ਵਿਖੇ ਦਰਜ ਹੋਇਆ ਸੀ। ਇਸ ਮੁ¤ਕਦਮਾ ਵਿ¤ਚ ਖੋਹੇ ਗਏ ਟੈਪੂ ਨੂੰ ਵੀ ਬ®ਾਮਦ ਕਰਵਾਕੇ ਮੁ¤ਕਦਮਾ ਉਕਤ ਨੂੰ ਟਰੇਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵੇਲੇ ਇਹ ਵਿਅਕਤੀ ਚੋਰੀ ਦੇ ਟਂੈਪੂਆਂ ਨੂµ ਵੇਚਣ ਲਈ ਮਾਨਸਾ ਵੱਲ ਆ ਰਹੇ ਸਨ, ਉਸ ਵੇਲੇ ਹੀ ਇਹ ਪੁਲੀਸ ਦੇ ਹੱਥੇ ਚੜ ਗਏ, ਜਿµਨ੍ਹਾਂ ਦਾ ਪੁਲੀਸ ਰਿਮਾਂਡ ਲੈਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ
ਫੋਟੋ ਕੈਪਸ਼ਨ: ਥਾਣਾ ਸਦਰ ਮਾਨਸਾ ਦੀ ਪੁਲੀਸ ਪਾਰਟੀ ਨਾਲ ਫੜੇ ਗਏ ਵਿਅਕਤੀ।