ਚੋਣ ਨਤੀਜਿਆਂ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਪਹੁੰਚੇ ਗੁਹਾਟੀ
ਕਾਮਾਖਿਆ ਦੇਵੀ ਮੰਦਰ ਵਿੱਚ ਪਰਿਵਾਰ ਸਮੇਤ ਕੀਤੀ ਪੂਜਾ
ਚੰਡੀਗੜ,4 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਸਿਆਸੀ ਆਗੂ ਵੱਖ ਵੱਖ ਧਾਰਮਿਕ ਥਾਵਾਂ ਦੇ ਦੌਰੇ ਕਰ ਰਹੇ ਹਨ। ਅੱਜ ਮੁੱਖ ਮੰਤਰੀ ਚੰਨੀ ਆਪਣੇ ਪਰਿਵਾਰ ਸਮੇਤ ਆਸਾਮ ਦੇ ਕਾਮਾਖਿਆ ਦੇਵੀ ਦੇ ਮੰਦਰ ਵਿੱਚ ਪਹੁੰਚੇ । ਉਹਨਾਂ ਨੇ ਆਪਣੇ ਪਰਿਵਾਰ ਸਮੇਤ ਉੱਥੇ ਪੂਜਾ ਅਰਚਨਾ ਕੀਤੀ।