ਨਵਾਂਸ਼ਹਿਰ, 6 ਜੁਲਾਈ (ਵਿਸ਼ਵ ਵਾਰਤਾ)-
ਕੋਵਿਡ-19 ਦੀ ਮਹਾਮਾਰੀ ਨੂੰ ਮੁੱਖ ਰਖਦੇ ਹੋਏ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ, ਵਲੋੋਂ 01 ਜਨਵਰੀ 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਅਜਿਹੇ ਵਿਅਕਤੀਆਂ ਨੂੰ ਆਪਣੀ ਵੋਟ ਆਨ ਲਾਈਨ ਬਨਾਉਣ ਲਈ ਪ੍ਰੇਰਿਤ ਕਰਨ ਦੇ ਸਬੰਧ ਵਿਚ ਜ਼ਿਲ੍ਹਾ ਪੱਧਰ `ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ੂ ਇੱਕ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਵਲੋਂ ਸਮੂਹ ਮੈਂਬਰਾਂ ਨੂੰ ਆਪਣੀ-ਆਪਣੀ ਸੰਸਥਾ ਰਾਹੀਂ ਕੀਤੀਆਂ ਜਾਣ ਵਾਲੀ ਵੱਖ-ਵੱਖ ਗਤੀਵਿਧੀਆਂ ਦੌੌਰਾਨ ਅਪੀਲ ਕੀਤੀ ਗਈ ਕਿ ਜੋ ਵਿਅਕਤੀ ਮਿਤੀ 1 ਜਨਵਰੀ 2020 ਨੂੰ 18 ਸਾਲ ਦੀ ਉਮਰ ਪੁੁਰੀ ਕਰ ਚੁੱਕੇ ਹਨ, ਪਰ ਕਿਸੇ ਕਾਰਣ ਵੋਟਰ ਸੂਚੀਆਂ ਦੀ ਸੁਧਾਈ ਦੌੌਰਾਨ ਅਪਣਾਂ ਨਾਮ ਵੋਟਰ ਸੂਚੀ ਵਿਚ ਦਰਜ ਨਹੀਂ ਕਰਵਾ ਸਕੇ, ਉਹ ਹੁਣ ਐਨ ਵੀ ਐਸ ਪੀ ਪੋਰਟਲ ` ਤੇ ਜਾ ਕੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਕਤ ਮਿਤੀ ਦੇ ਆਧਾਰ `ਤੇ ਯੋਗ ਵਿਅਕਤੀ ਅਪਣੀ ਵੋਟ ਬਨਾਉਣ ਲਈ ਐਨ ਵੀ ਐਸ ਪੀ ਪੋਰਟਲ ਤੋਂ ਇਲਾਵਾ ਕਾਮਨ ਸਰਵਿਸ ਸੈਂਟਰ `ਤੇ ਜਾਕੇ ਬਿਨ੍ਹਾਂ ਕਿਸੇ ਕੀਮਤ ਦਿੱਤੇ ਅਪਣਾ ਫਾਰਮ ਆਨ ਲਾਈਨ ਸਬਮਿਟ ਕਰਵਾ ਸਕਦੇ ਹਨ। ਸੀ ਐਸ ਸੀ ਵਲੋਂ ਇਸ ਮੰਤਵ ਲਈ ਉਨ੍ਹਾਂ ਪਾਸੋਂ ਕੋਈ ਚਾਰਜ ਨਹੀਂ ਲਏ ਜਾਣਗੇ।
ਉਨ੍ਹਾਂ ਜ਼ਿਲ੍ਹਾ ਪ੍ਰੋੋਗਰਾਮ ਅਫ਼ਸਰ ਨੂੰ ਵੀ ਅਪਣੇ ਫੀਲਡ ਸਟਾਫ ਰਾਹੀਂ ਹਰ ਇੱਕ ਯੋਗ ਵਿਅਕਤੀ ਤੱਕ ਇਹ ਸੰਦੇਸ਼ ਪਹੁੰਚਾਉਣ ਲਈ ਕਿਹਾ ਗਿਆ ਅਤੇ ਇਸ ਤੋੋਂ ਇਲਾਵਾ ਅਜਿਹੇ ਨੌਜਵਾਨਾਂ ਦੀ ਪਹਿਚਾਨ ਕਰਨ ਲਈ ਵੀ ਕਿਹਾ ਗਿਆ ਜੋ 01 ਜਨਵਰੀ 2021 ਨੂੰ 18 ਸਾਲ ਦੀ ਉਮਰ ਪੁਰੀ ਕਰ ਲੈਣਗੇ, ਤਾਂ ਜੋ ਭਾਰਤ ਚੋਣ ਕਮਿਸ਼ਨ ਵਲੋੋਂ ਮਹੀਨਾ ਸਤੰਬਰ-ਅਕਤੂਬਰ ਦੌੌਰਾਨ ਅਰੰਭੀ ਜਾਣ ਵਾਲੀ ਵੋਟਰ ਸੂਚੀਆਂ ਦੀ ਸੁਧਾਈ ਦੌੌਰਾਨ ਅਜਿਹੇ ਨੌਜਵਾਨਾਂ ਨੂੰ ਵੀ ਵੋਟਰ ਦੇ ਤੌੌਰ `ਤੇ ਰਜਿਸਟਰ ਕੀਤਾ ਜਾ ਸਕੇ। ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਵਲੋੋਂ ਮੀਟਿੰਗ ਦੌੌਰਾਨ ਦਸਿਆ ਗਿਆ ਕਿ ਨਵੀਂ ਵੋਟ ਬਨਾਉਣ ਲਈ ਫਾਰਮ ਨੰ: 6, ਪਹਿਲਾਂ ਦਰਜ ਕਿਸੇ ਵੋੋਟ ਨੂੰ ਕਟਾਉਣ ਲਈ ਫਾਰਮ ਨੰ: 7 ਅਤੇ ਪਹਿਲਾਂ ਦਰਜ ਕਿਸੇ ਵੋਟਰ ਦੇ ਇੰਦਰਾਜ ਵਿਚ ਕਿਸੇ ਕਿਸਮ ਦੀ ਸੋੋਧ ਕਰਾਉਣ ਲਈ ਫਾਰਮ ਨੰ: 8 ਭਰਿਆ ਜਾਣਾ ਹੈ। ਉਨ੍ਹਾਂ ਵਲੋੋਂ ਅਗੇ ਇਹ ਵੀ ਦਸਿਆ ਗਿਆ ਕਿ ਵਿਧਾਨ ਸਭਾ ਚੋੋਣ ਹਲਕਾ 46-ਬੰਗਾ ਲਈ ਐਸ.ਡੀ.ਐਮ. ਬੰਗਾ, 47-ਨਵਾਂਸ਼ਹਿਰ ਲਈ ਐਸ.ਡੀ.ਐਮ. ਨਵਾਂਸ਼ਹਿਰ ਅਤੇ 48-ਬਲਾਚੌਰ ਲਈ ਐਸ.ਡੀ.ਐਮ. ਬਲਾਚੌਰ ਬਤੌੌਰ ਚੋਣਕਾਰ ਰਜਿਸਟੇ੍ਰਸ਼ਨ ਅਫਸਰ ਨਿਯੁਕਤ ਹਨ। ਇਸ ਸਬੰਧ ਵਿਚ ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਦਫਤਰੀ ਸਮੇਂ ਦੌੌਰਾਨ 1950 ਟੋਲ-ਫ੍ਰੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੀਟਿੰਗ ਵਿਚ ਉਪਕਾਰ ਸੋੋਸਾਇਟੀ ਵਲੋੋਂ ਦੇਸ ਰਾਜ ਬਾਲੀ, ਪੰਜਾਬ ਹੈਂਡੀਕੈਪਡ ਐਸੋਸੀਏਸ਼ਨ ਵਲੋੋਂ ਕਸ਼ਮੀਰ ਸਿੰਘ ਸਨਾਵਾ, ਟਰਾਂਸਜੈਂਡਰ ਭਾਈਚਾਰੇ ਵਲੋੋਂ ਪ੍ਰੀਤੀ ਮਹੰਤ, ਨਹਿਰੂ ਯੁਵਾ ਕੇਂਦਰ ਵਲੋੋਂ ਸ੍ਰੀਮਤੀ ਵੰਦਨਾ ਤੋੋਂ ਇਲਾਵਾ ਜਿਲਾ ਪੋ੍ਰਗਰਾਮ ਅਫਸਰ ਗੁਰਚਰਨ ਸਿੰਘ ਸ਼ਾਮਿਲ ਸਨ।
ਘੱਟੋ ਘੱਟ ਉਜਰਤਾਂ ਦੀਆਂ ਦਰਾਂ: Mohali ਜ਼ਿਲ੍ਹੇ ਵਿੱਚ ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ
ਘੱਟੋ ਘੱਟ ਉਜਰਤਾਂ ਦੀਆਂ ਦਰਾਂ: Mohali ਜ਼ਿਲ੍ਹੇ ਵਿੱਚ ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ ਅਰਧ-ਸਿੱਖਿਅਤ ਕਰਮੀਆਂ ਲਈ 11679...