ਚੋਣ ਕਮਿਸ਼ਨ ਵੱਲੋਂ 4 ਨਵੇਂ ਭਰਤੀ ਹੋਏ DSPs ਨੂੰ ਜੁਆਇਨ ਕਰਵਾਉਣ ਲਈ ਮਨਜ਼ੂਰੀ
ਚੰਡੀਗੜ੍ਹ, 5ਮਾਰਚ(ਵਿਸ਼ਵ ਵਾਰਤਾ)- : ਚੋਣ ਕਮਿਸ਼ਨ ਨੇ ਪੰਜਾਬ ਪੁਲੀਸ ਦੇ ਨਵੇਂ ਭਰਤੀ ਕੀਤੇ ਗਏ ਚਾਰ ਡੀਐੱਸਪੀ ਅਧਿਕਾਰੀਆਂ ਨੂੰ ਜੁਆਇਨ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤੇ ਤੋਂ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਭਰਤੀ ਕੀਤੇ ਗਏ 19 ਡੀਐਸਪੀਜ ਜਿਨ੍ਹਾਂ ਵਿੱਚੋਂ 15 ਨੂੰ 6 ਜਨਵਰੀ ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਸਨ ਅਤੇ 4 ਡੀਐਸਪੀਜ਼ ਦੇ ਮੈਡੀਕਲ ਫਿਟਨੈੱਸ ਤੋਂ ਇਲਾਵਾ ਹੋਰ ਲੋੜੀਂਦੀਆਂ ਵੈਰੀਫਿਕੇਸ਼ਨ ਨਾ ਹੋਣ ਕਾਰਨ ਤੇ ਚੋਣ ਜ਼ਾਬਤਾ ਲੱਗਣ ਤੇ ਪੁਲੀਸ ਵਿਭਾਗ ਵੱਲੋਂ ਜੁਆਇਨ ਨਹੀਂ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਵੈਰੀਫਿਕੇਸ਼ਨਾਂ ਮੁਕੰਮਲ ਹੋਣ ਤੇ ਵਿਭਾਗ ਵੱਲੋਂ ਚੋਣ ਕਮਿਸ਼ਨ ਤੋਂ ਆਗਿਆ ਮੰਗੀ ਗਈ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵੱਲੋਂ ਦਿੱਤੀ ਗਈ ਜਾਣਕਾਰੀ ਅਨਸਾਰ ਜੁਆਇਨ ਕਰਨ ਤੋਂ ਰਹਿ ਗਏ 4 ਡੀਐੱਸਪੀਜ ਨੂੰ ਜਿਨ੍ਹਾਂ ਚ ਗੁਰਜਬੀਰ ਸਿੰਘ, ਅਖਿਲ ਕੁਮਾਰ, ਸਾਗਰ, ਖੁਸ਼ਪ੍ਰੀਤ ਸਿੰਘ ਨੂੰ ਭਾਰਤੀ ਚੋਣ ਕਮਿਸ਼ਨ ਨੇ ਗ੍ਰਹਿ ਵਿਭਾਗ ਨੂੰ ਜੁਆਇਨ ਕਰਵਾਉਣ ਲਈ ਆਗਿਆ ਦੇ ਦਿੱਤੀ ਹੈ।