-ਸਿਆਸਤਦਾਨ ਅਪਣਾਉਣ ਤਿਆਗ ਅਤੇ ਜਨ ਤਪੱਸਿਆ ਦਾ ਸੰਕਲਪ: ਹਰਪਾਲ ਸਿੰਘ ਚੀਮਾ
ਚੰਡੀਗੜ•, 27 ਅਗਸਤ 2020 (ਵਿਸ਼ਵ ਵਾਰਤਾ)-ਤੇਰਾ ਪੰਥ ਦੇ 10ਵੇਂ ਅਨੁਸ਼ਾਸਕਾ ਅਚਾਰਿਆ ਮਹਾਂਪ੍ਰੱਗਿਆ ਨੂੰ ਸਮਰਪਿਤ ਸ਼ਤਾਬਦੀ ਵਰੇਗੰਢ ਦੀ ਸਮਾਪਤੀ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਤਾਂ ਦੇ ਮਹਾਸੰਤ ਅਚਾਰਿਆ ਮਹਾਂਪ੍ਰੱਗਿਆ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਵਿਰੋਧੀ ਧਿਰ ਦੇ ਆਗੁ ਹਰਪਾਲ ਸਿੰਘ ਚੀਮਾ ਨੇ ਆਪਣੇ ਨਿਵਾਸ ‘ਤੇ ਅਚਾਰਿਆ ਮਹਾਂਪ੍ਰਗਿਆ ਦੇ ਤਿਆਗ ਅਤੇ ਤਪੱਸਿਆ ਦੇ ਸੰਕਲਪ ਨੂੰ ਸਮੁੱਚੀ ਲੋਕਾਈ ਖਾਸ ਕਰਕੇ ਸਿਆਸਤਦਾਨਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜੇਕਰ ਦੇਸ਼ ਦੇ ਸਿਆਸਤਦਾਨਾ ਜੈਨ ਸਮਾਜ ਦੇ ਤਿਆਗ ਅਤੇ ਤਪੱਸਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਕਲਪ ‘ਤੇ ਪਹਿਰਾ ਦੇ ਦੇਣ ਤਾਂ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਸਭ ਦੁੱਖ ਦਰਦ ਦੂਰ ਕੀਤੇ ਜਾ ਸਕਦੇ ਹਨ।
ਹਰਪਾਲ ਸਿੰਘ ਚੀਮਾ ਨੇ ਮੁਨੀਸ਼ੀਸੰਤ ਵਿਨੈ ਕੁਮਾਰ ਜੀ ਆਲੋਕ ਸਮੇਤ ਸਮੁੱਚੇ ਜੈਨ-ਪੰਥ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਅਚਾਰਿਆ ਮਹਾਂਪ੍ਰੱਗਿਆ ਦੇ ਸ਼ਤਾਬਦੀ ਵਰੇ ਨੂੰ ਵੱਡੇ ਪੱਧਰ ‘ਤੇ ਨਹੀਂ ਮਨਾ ਸਕੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨਸਭਾ ਇਜਲਾਸ ਮੌਕੇ ਅਚਾਰਿਆ ਮਹਾਂ ਪ੍ਰੱਗਿਆ ਜੀ ਦੇ ਸ਼ਤਬਾਦੀ ਵਰ•ੇ ਦੀ ਸਮਾਪਤੀ ਦੇ ਮੱਦੇਨਜ਼ਰ ਸਮੁੱਚੇ ਸਦਨ ਵਲੋਂ ਇਸ ਮਹਾਨ ਸੰਤ ਨੂੰ ਸ਼ਰਧਾਂਜਲੀ ਦੇਣ ਲਈ ਮਾਨਯੋਗ ਸਪੀਕਰ ਨੂੰ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਵੀ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ Punjab ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ Punjab ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ ਭਗਵੰਤ...