ਚੀਨੀ ਮੀਡੀਆ ਵੱਲੋਂ ਭਾਰਤੀ ਸੈਨਾ ਪ੍ਰਮੁੱਖ ਦਾ ਅਪਮਾਨ

451
Advertisement

ਬੀਜਿੰਗ, 8 ਸਤੰਬਰ : ਭਾਰਤ ਦੇ ਪੜੌਸੀ ਦੇਸ਼ ਚੀਨ ਦਾ ਮੀਡੀਆ ਲਗਾਤਾਰ ਵਿਵਾਦਿਤ ਬਿਆਨ ਦਿੰਦਾ ਰਹਿੰਦਾ ਹੈ| ਹੁਣ ਉਸ ਨੇ ਭਾਰਤੀ ਥਲ ਸੈਨਾ ਮੁਖੀ ਬਿਪਿਨ ਰਾਵਤ ਨੂੰ ਬੜਬੋਲਾ ਕਰਾਰ ਦਿੱਤਾ ਹੈ| ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ ਨੇ ਲਿਖਿਆ ਹੈ ਕਿ ਬਿਪਿਨ ਰਾਵਤ ਕਾਫੀ ਬੜਬੋਲੇ ਹਨ ਅਤੇ ਉਹ ਭਾਰਤ ਤੇ ਚੀਨ ਵਿਚਾਲੇ ਦੁਸ਼ਮਣੀ ਵਾਲਾ ਮਾਹੌਲ ਪੈਦਾ ਕਰ ਸਕਦੇ ਹਨ| ਚੀਨੀ ਮੀਡੀਆ ਦਾ ਇਹ ਬਿਆਨ ਭਾਰਤ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਚੀਨ ਭਾਰਤ ਦੇ ਦੋ ਟੁਕੜੇ ਕਰਨਾ ਚਾਹੁੰਦਾ ਹੈ|
ਚੀਨੀ ਅਖਬਾਰ ਨੇ ਬਿਪਿਨ ਰਾਵਤ ਤੇ ਅਪਮਾਨਜਨਕ ਬਿਆਨ ਛਾਪਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਇਹ ਬਿਆਨ ਕੌਮਾਂਤਰੀ ਭਾਈਚਾਰੇ ਲਈ ਮੰਤਭਾਗਾ ਹੈ| ਇਸ ਦੌਰਾਨ ਭਾਰਤ ਨੇ ਚੀਨੀ ਮੀਡੀਆ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ|

 

Advertisement

LEAVE A REPLY

Please enter your comment!
Please enter your name here