ਰਾਂਚੀ, 6 ਜਨਵਰੀ – ਚਾਰਾ ਘੁਟਾਲਾ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਅਤੇ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ| ਉਨ੍ਹਾਂ ਨੂੰ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਵੀਡੀਓ ਕਾਨਫ੍ਰੰਸਿੰਗ ਦੁਆਰਾ ਇਹ ਸਜ਼ਾ ਸੁਣਾਈ ਗਈ|
ਲਾਲੂ ਯਾਦਵ ਨੇ ਘੱਟ ਸਜ਼ਾ ਦੀ ਕੀਤੀ ਸੀ ਅਪੀਲ
ਇਸ ਤੋਂ ਪਹਿਲਾਂ ਲਾਲੂ ਯਾਦਵ ਦੇ ਵਕੀਲ ਨੇ ਲਾਲੂ ਯਾਦਵ ਲਈ ਘੱਟ ਤੋਂ ਘੱਟ ਸਜਾ ਦੀ ਮੰਗ ਕੀਤੀ ਸੀ| ਵਕੀਲਾਂ ਨੇ ਕਿਹਾ ਸੀ ਕਿ ਲਾਲੂ ਯਾਦਵ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਸ਼ੂਗਰ ਵੀ ਹੈ|