ਬੋਹਾ 21, ਮਾਰਚ: ਘੱਟ ਰੇਟ *ਚ ਟਰੈਕਟਰ ਵੇਚਣ ਕਾਰਨ ਪੁੱਤ ਵੱਲੋਂ ਝਗੜਾ ਦੌਰਾਨ ਪਿਓ ਨੂੰ ਧੱਕਾ ਮਾਰਨ ਤੇ ਬਿਜਾਈ ਵਾਲੀ ਮਸ਼ੀਨ ਉੱਪਰ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ. ਐਸ ਐਚ ਓ ਗੁਰਮੇਲ ਸਿੰਘ ਸੰਧੂ ਨੇ ਦੱਸਿਆ ਕਿ ਦਰਸ਼ਨ ਸਿੰਘ(70) ਪੁੱਤਰ ਜ਼ੋਰਾ ਸਿੰਘ ਨੇ ਆਪਣਾ ਟਰੈਕਟਰ 1 ਲੱਖ 10 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਪ੍ਰੰਤੂ ਉਸਦਾ ਪੁੱਤਰ ਗੁਰਪ੍ਰੀਤ ਸਿੰਘ(40) ਨੇੇ ਟਰੈਕਟਰ 5 ਹਜ਼ਾਰ ਰੁਪਏ ਸਸਤਾ ਵੇਚਣ ਕਾਰਨ ਆਪਣੇ ਪਿਓ ਨਾਲ ਝਗੜਾ ਕਰਨ ਲੱਗ ਪਿਆ ਅਤੇ ਹੱਥੋ ਪਾਈ ਹੋ ਗਏ. ਇਸ ਦੌਰਾਨ ਪਿਤਾ ਦਰਸ਼ਨ ਸਿੰਘ ਅਚਾਨਕ ਨਜ਼ਦੀਕ ਪਏ ਬਿਜਾਈ ਵਾਲੀ ਮਸ਼ੀਨ ਉੱਪਰ ਜਾ ਡਿੱਗਾ ਜਿਸ ਤੇ ਲੋਹੇ ਦੀ ਕੋਈ ਤਿੱਖੀ ਚੀਜ਼ ਉਸਦੇ ਸੀਨੇ ਵਿੱਚ ਧੱਸ ਗਈ ਜਿਸਤੇ ਦਰਸ਼ਨ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ. ਪਰੰਤੂ ਉਸਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ. ਮ੍ਰਿਤਕ ਦੀ ਪਤਨੀ ਰਵਿੰਦਰ ਕੋਰ ਦੇ ਬਿਆਨ ਤੇ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਖਿਲਾਫ ਆਈ ਪੀ ਸੀ ਤਹਿਤ ਮੁੱਕਦਮਾ ਦਰਜ ਕਰਕੇ ਉਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ.
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਜਲਦ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਐਚ.ਐਸ. ਫੂਲਕਾ ਚੰਡੀਗੜ੍ਹ, 7 ਦਸੰਬਰ:...