ਗੌਰੀ ਲੰਕੇਸ਼ ਦੇ ਕਤਲ ਵਿਰੁੱਧ ਪੱਤਰਕਾਰਾਂ ਵੱਲੋਂ ਰੋਸ ਪ੍ਰਦਰਸ਼ਨ

524
Advertisement

ਜਲੰਧਰ 6 ਸਤੰਬਰ : ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਸੱਦੇ ਉੱਪਰ ਉੱਘੀ ਪੱਤਰਕਾਰ ਗੌਰੀ ਲੰਕੇਸ਼ ਦੀ ਹਤਿਆ ਵਿਰੁੱਧ ਪੱਤਰਕਾਰਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਅਤੇ ਗੁੱਸੇ ਚ ਆਏ ਪੱਤਰਕਾਰ ਹੱਥਾਂ ਵਿਚ ਬੈਨਰ ਚੁਕੀ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕਰ ਰਹੇ ਸਨ। ਪ੍ਰੈਸ ਕਲੱਬ ਕੰਪਲੈਕਸ ਵਿਖੇ ਇੱਕਤਰ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਜਨਰਲ ਸਕੱਤਰ ਮੇਜਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਅੰਦਰ ਪ੍ਰੈਸ ਦੀ ਅਜਾਦੀ ਉਪਰ ਹਮਲੇ ਪੱਤਰਕਾਰਾਂ ਲਈ ਸਖ਼ਤ ਚੁਣੌਤੀ ਪੇਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਅੰਦਰ ਫੈਲ ਰਹੀ ਅਸਹਿਣਸ਼ੀਲਤਾ ਅਤੇ ਵਿਰੋਧੀ ਵਿਚਾਰਾਂ ਨੂੰ ਕੁਚਲ ਸੁੱਟਣ ਦੀ ਵੱਧ ਫੁੱਲ ਰਹੀ ਸੋਚ ਇੱਕਲੇ ਪ੍ਰੈਸ ਲਈ ਹੀ ਨਹੀਂ ਸਗੋਂ ਸਮੁੱਚੇ ਸਮਾਜ ਲਈ ਵੱਡਾ ਖਤਰਾ ਹੈ।ਓਹਨਾ ਸੱਦਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਇਸ ਖ਼ਤਰੇ ਦੇ ਖਿਲਾਫ ਅਵਾਜ ਉਠਾਉਣ ਲਈ ਅੱਗੇ ਆਣਾ ਚਾਹੀਦਾ ਹੈ। ਬਜ਼ੁਰਗ ਪੱਤਰਕਾਰ ਕ੍ਰਿਸ਼ਨ ਲਾਲ ਢੱਲ ਨੇ ਵੀ ਕਤਲ ਦੀ ਨਿੰਦਾ ਕੀਤੀ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ.ਮਨਦੀਪ ਸ਼ਰਮਾ, ਮੀਤ ਪ੍ਰਧਾਨ ਰਾਜੇਸ਼ ਯੋਗੀ, ਕੈਸ਼ੀਅਰ ਸ਼ਿਵ ਸ਼ਰਮਾ, ਕਾਰਜਕਾਰੀ ਮੈਂਬਰ ਰੋਹਿਤ ਸਿੱਧੂ, ਅਸ਼ਵਨੀ ਮਲਹੋਤਰਾ ਅਤੇ ਰਚਨਾ ਖੈਹਰਾ, ਮਦਨ ਭਾਰਦਵਾਜ, ਸਤਨਾਮ ਸਿੰਘ ਚਾਹਲ, ਰਾਜੀਵ ਭਾਸਕਰ, ਜਸਪਾਲ ਸਿੰਘ, ਮੁਨੀਸ਼ ਕੁਮਾਰ, ਐਮ.ਐਸ.ਲੋਹੀਆ, ਰਾਜੇਸ਼ ਸ਼ਰਮਾ, ਅਮ੍ਰਿਤਪਾਲ ਜੰਗੀ, ਜੇ.ਐਸ. ਸੋਢੀ, ਸਤੀਸ਼ ਸ਼ਰਮਾ, ਦਵਿੰਦਰ ਚੀਮਾ, ਸ਼ੇੱਲੀ ਐਲਬਰਟ, ਹਰਵਿੰਦਰ ਸਿੰਘ ਫੁੱਲ, ਜੀ.ਪੀ.ਸਿੰਘ, ਮੋਹਿੰਦਰ ਫੁਗਲਾਣਾ, ਚਿਰਾਗ ਸ਼ਰਮਾ, ਪੁਨੀਤ ਤੇ ਪ੍ਰਤੀਕ ਮਾਹਲ ਸਮੇਤ ਵੱਡੀ ਗਿਣਤੀ ਵਿੱਚ ਹੋਰ ਕਈ ਮੀਡਿਆ ਕਰਮੀ ਵੀ ਹਾਜ਼ਿਰ ਸਨ।

Advertisement

LEAVE A REPLY

Please enter your comment!
Please enter your name here