ਗੁਰਦਾਸਪੁਰ, 11 ਅਕਤੂਬਰ (ਵਿਸ਼ਵ ਵਾਰਤਾ) – ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਅੱਜ ਮਤਦਾਨ ਸੰਪੰਨ ਹੋ ਗਿਆ| ਸ਼ਾਮ 4 ਵਜੇ ਤੱਕ ਇਥੇ 55.4 ਫੀਸਦੀ ਮਤਦਾਨ ਹੋਇਆ| ਇਸ ਦੇ ਨਾਲ ਹੀ ਅੱਜ 11 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮ ਵਿਚ ਬੰਦ ਹੋ ਗਿਆ ਹੈ| ਇਨ੍ਹਾਂ ਚੋਣਾਂ ਦਾ ਨਤੀਜਾ 15 ਅਕਤੂਬਰ ਨੂੰ ਐਲਾਨਿਆ ਜਾਵੇਗਾ| ਵੋਟਾਂ ਸਵੇਰੇ 8 ਵਜੇ ਤੱਕ 5 ਵਜੇ ਤੱਕ ਪਾਈਆਂ ਗਈਆਂ| ਇਨ੍ਹਾਂ ਚੋਣਾਂ ਦੇ ਮੱਦਨਜ਼ਰ ਗੁਰਦਾਸਪੁਰ ਵਿਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਸੀ|ਵੋਟਿੰਗ ਦਾ ਸਮਾਂ ਖਤਮ ਹੋਣ ਤੋਂ ਬਾਅਦ ਹੁਣ ਜਿਹੜੇ ਵੋਟਰ ਪੋਲਿੰਗ ਸਟੇਸ਼ਨਾਂ ਦੇ ਅੰਦਰ ਵੋਟ ਪਾਉਣ ਲਈ ਖੜ੍ਹੇ ਹਨ, ਉਨ੍ਹਾਂ ਹੀ ਵੋਟ ਪਾਉਣ ਦਿੱਤੀ ਜਾਵੇਗੀ, ਜਦੋਂ ਕਿ ਪੋਲਿੰਗ ਸਟੇਸ਼ਨਾਂ ਦੇ ਅੰਦਰ ਹੁਣ ਵੋਟਰਾਂ ਦੇ ਦਾਖਲੇ ਨੂੰ ਬੰਦ ਕਰ ਦਿੱਤਾ ਗਿਆ ਹੈ|
ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਇਸ ਸੀਟ ਤੇ ਕਾਂਗਰਸ ਨੇ ਜਿਥੇ ਸੁਨੀਲ ਜਾਖੜ ਨੂੰ ਮੈਦਾਨ ਵਿਚ ਉਤਾਰਿਆ, ਉਥੇ ਅਕਾਲੀ-ਭਾਜਪਾ ਨੇ ਸਵਰਨ ਸਲਾਰੀਆ ਅਤੇ ਆਮ ਆਦਮੀ ਪਾਰਟੀ ਨੇ ਮੇਜਰ ਸੁਰੇਸ਼ ਖਜੂਰੀਆ ਨੂੰ ਇਥੋਂ ਆਪਣੇ ਉਮੀਦਵਾਰ ਐਲਾਨਿਆ|
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ ਦੀ ਸ਼ੁਰੂੁਆਤ ਡੇਰਾਬੱਸੀ ਤੋਂ ਕੀਤੀ
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ...