ਚੰਡੀਗੜ੍ਹ/ਗੁਰਦਾਸਪੁਰ, 9 ਅਕਤੂਬਰ (ਵਿਸ਼ਵ ਵਾਰਤਾ) : ਗੁਰਦਾਸਪੁਰ ਜ਼ਿਮਨੀ ਚੋਣ ਲਈ ਪ੍ਰਚਾਰ ਅੱਜ ਸ਼ਾਮ ਬੰਦ ਹੋ ਗਿਆ| ਇਥੇ 11 ਅਕਤੂਬਰ ਨੂੰ ਮਤਦਾਨ ਹੋਵੇਗਾ ਅਤੇ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਇਸੇ ਦਿਨ ਹੀ ਨਤੀਜਿਆਂ ਦਾ ਐਲਾਨ ਹੋ ਜਾਵੇਗਾ| ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਉਮੀਦਵਾਰ ਹੁਣ ਡੋਰ-ਟੂ-ਡੋਰ ਕੰਪੇਨ ਕਰ ਸਕਣਗੇ|
ਦੱਸਣਯੋਗ ਹੈ ਕਿ ਇਹ ਸੀਟ ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਦੀ ਮੋਤ ਤੋਂ ਬਾਅਦ ਖਾਲੀ ਹੋਈ ਸੀ| ਇਸ ਸੀਟ ਉਤੇ ਕਾਂਗਰਸ ਨੇ ਜਿਥੇ ਸੁਨੀਲ ਜਾਖੜ, ਅਕਾਲੀ-ਭਾਜਪਾ ਨੇ ਸਵਰਨ ਸਲਾਰੀਆਂ ਅਤੇ ਆਮ ਆਦਮੀ ਪਾਰਟੀ ਨੇ ਸੁਰੇਸ਼ ਖਜੂਰੀਆ ਨੂੰ ਮੈਦਾਨ ਵਿਚ ਉਤਾਰਿਆ ਹੈ|
ਫੌਜ ਦੇ ਕਰਨਲ ਅਤੇ ਪੁਲਿਸ ਦੀ ਦੁੱਖਦ ਘਟਨਾ,ਆਖਰ ਕਿਉਂ ਬਣੀ ਜੰਗ ਦਾ ਅਖਾੜਾ!
ਫੌਜ ਦੇ ਕਰਨਲ ਅਤੇ ਪੁਲਿਸ ਦੀ ਦੁੱਖਦ ਘਟਨਾ,ਆਖਰ ਕਿਉਂ ਬਣੀ ਜੰਗ ਦਾ ਅਖਾੜਾ! ਜ਼ਿੰਦਗੀ ਦੇ ਸਫ਼ਰ ਦੇ ਦੌਰਾਨ,ਕਿਹੜੇ ਵੇਲੇ ਕਿਹੋ...