ਚੰਡੀਗੜ੍ਹ, 11 ਅਕਤੂਬਰ (ਵਿਸ਼ਵ ਵਾਰਤਾ) : ਲੋਕ ਸਭਾ ਹਲਕਾ -01 ਗੁਰਦਾਸਪੁਰ ਵਿੱਚ ਅੱੱਜ ਅਮਨ ਅਮਾਨ ਨਾਲ ਵੋਟਾਂ ਪਾਉਣ ਦਾ ਕਾਰਜ ਨੇਪਰੇ ਚੜ੍ਹ ਗਿਆ।ਅੱਜ 56 % ਵੋਟਿੰਗ ਹੋਈ।
ਚੋਣ ਅਮਲ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ.ਕੇ. ਸਿੰਘ ( ਆਈ.ਏ.ਐਸ.) ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸ਼ਨ ਤੇ ਰਾਜਨੀਤਕ ਪਾਰਟੀਆ ਦੇ ਸਹਿਯੋਗ ਸਦਕਾ ਜ਼ਿਮਨੀ ਚੋਣ ਦਾ ਹੁਣ ਤੱਕ ਦਾ ਅਮਲ ਸ਼ਾਂਤੀਮਈ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਐਲਾਨ ਦੇ ਨਾਲ ਹੈ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਸੀ ਅਤੇ ਇਸ ਸਮੇਂ ਦੋਰਾਨ ਕਮਿਸਨ ਨੂੰ ਕੁੱਲ 58 ਸਿਕਾਇਤਾਂ ਪ੍ਰਾਪਤ ਹੋਈਆ ਸਨ ਜਿਨ੍ਹਾ ਦਾ ਨਾਲ ਦੀ ਨਾਲ ਹੀ ਨਿਪਟਾਰਾ ਕਰ ਦਿੱਤਾ ਗਿਆ ਸੀ ਅਤੇ ਅੱਜ ਵੋਟਾਂ ਵਾਲੇ ਦਿਨ ਕੇਵਲ ਸ਼ਿਕਾਇਤਾਂ ਹੀ ਪ੍ਰਾਪਤ ਹੋਈਆ ਹਨ।
ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ 65% ਵੋਟਿੰਗ ਨਾਲ ਸਭ ਤੋਂ ਵੱਧ ਵੋਟਿੰਗ ਹੋਈ ਅਤੇ ਜਦਕਿ ਵਿਧਾਨ ਸਭਾ ਹਲਕਾ ਬਟਾਲਾ ਵਿਚ 50%ਵੋਟਿੰਗ ਨਾਲ ਸਭ ਤੋਂ ਘੱਟ ਵੋਟਿੰਗ ਹੋਈ।
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਤੋਂ ਲਿਆਂਦਾ ਗਿਆ ਪੰਜਾਬ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਤੋਂ ਲਿਆਂਦਾ ਗਿਆ ਪੰਜਾਬ ਅੱਜ ਅਜਨਾਲਾ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ...