ਚੰਡੀਗੜ, 17 ਅਕਤੂਬਰ (ਵਿਸ਼ਵ ਵਾਰਤਾ)- ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਜਿਮਨੀ ਚੋਣ ‘ਚ ਕਾਂਗਰਸ ਦੀ ਜਿੱਤ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਭਾਜਪਾ ਗਠਜੋੜ ਦੀ ਹਾਰ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਬਿਕ੍ਰਮ ਸਿੰਘ ਮਜੀਠੀਆ ਨੂੰ ਪੰਥਕ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੋਂ ਹਟਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਮਜੀਠੀਆ ਨੂੰ ਹਟਾਉਣਾ ਪੰਜਾਬ ਦੀ ਸਿਆਸਤ ਨੂੰ ਸਾਫ ਕਰਨ ‘ਚ ਮਦੱਦ ਕਰੇਗਾ, ਜਿਸਦੀ ਗੁੰਡਾਗਰਦੀ ਤੇ ਗੈਰ ਸਮਾਜਿਕ ਅਨਸਰਾਂ ਨੂੰ ਹੱਲਾਸ਼ੇਰੀ ਦਾ ਨਤੀਜਾ ਪੂਰੀ ਸਿਆਸੀ ਜਮਾਤ ਭੁਗਤ ਰਹੀ ਹੈ। ਮਜੀਠੀਆ ਕਾਰਨ ਹੀ ਭਾਜਪਾ ਨੂੰ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ ਪੰਜਾਬ ਦਾ ਸੱਭ ਤੋਂ ਨਾਪਸੰਦ ਚੇਹਰਾ ਬਣ ਗਈ ਹੈ।
Ðਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਇਤਿਹਾਸਕ ਜਿੱਤ ਮਜੀਠੀਆ ਅਤੇ ਉਸਦੇ ਸ਼ੇਰ ਸੁੱਚਾ ਸਿੰਘ ਲੰਗਾਹ ਖਿਲਾਫ ਵੋਟ ਹੈ, ਜਿਸਨੂੰ ਮਜੀਠੀਆ ਨੇ ਸ਼ੇਰ ਦਾ ਨਾਂਮ ਦਿੱਤਾ ਸੀ। ਡੇਰਾ ਬਾਬਾ ਨਾਨਕ ਹਲਕੇ ‘ਚ ਅਕਾਲੀ ਦਲ ਦੀ 44074 ਵੋਟਾਂ ਦੀ ਵੱਡੀ ਹਾਰ ਲਈ ਮਜੀਠੀਆ ਨੂੰ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਲੰਗਾਹ ਨੂੰ ਪਾਰਟੀ ਤੋਂ ਹਟਾਉਣ ਤੋਂ ਬਾਅਦ ਸੁਖਬੀਰ ਨੇ ਇਸਦਾ ਇੰਚਾਰਜ ਮਜੀਠੀਆ ਨੂੰ ਬਣਾਇਆ ਸੀ।
ਰੰਧਾਵਾ ਨੇ ਸੁਖਬੀਰ ਨੂੰ ਸਲਾਹ ਦਿੱਤੀ ਕਿ ਮਜੀਠੀਆ ਨੂੰ ਹਟਾਉਣਾ ਨਾ ਸਿਰਫ ਅਕਾਲੀ ਦਲ ਵਾਸਦੇ ਫਾਇਦੇਮੰਦ ਹੋਵੇਗਾ, ਬਲਕਿ ਇਸ ਨਾਲ ਸਿਆਸਦਾਨਾਂ ਉਪਰ ਲੋਕਾਂ ਦਾ ਵਿਸ਼ਵਾਸ ਪੱਕਾ ਕਰਨ ‘ਚ ਵੀ ਮਦੱਦ ਮਿਲੇਗੀ। ਸੁਖਬੀਰ ਨੂੰ ਸ਼ਾਇਦ ਇਹ ਸਵੀਕਾਰ ਕਰਨ ‘ਚ ਮੁਸ਼ਕਿਲ ਹੋਵੇਗੀ, ਪਰ ਇਹ ਸੱਚਾਈ ਹੈ ਕਿ ਮਜੀਠੀਆ ਕਾਰਨ ਹੀ 2017 ਚੋਣਾਂ ‘ਚ ਅਕਾਲੀ ਦਲ ਨੂੰ ਨੁਕਸਾਨ ਝੇਲਣ ਪਿਆ ਅਤੇ ਇਸਦੇ ਗੁਰਦਾਸਪੁਰ ਜਿਮਨੀ ਚੋਣ ਵੀ ਉਹ ਹਾਰ ਗਈ, ਜਿਹੜੇ ਪੰਜਾਬ ‘ਚ ਸੱਭ ਤੋਂ ਨਾਪਸੰਦ ਆਗੂ ਬਣ ਗਏ ਹਨ। ਜਿਆਦਾਤਰ ਅਕਾਲੀ ਇਸ ਸੱਚਾਈ ਨੂੰ ਸਿਰਫ ਤੁਹਾਡੇ ਮਜੀਠੀਆ ਨਾਲ ਰਿਸ਼ਤੇ ਕਾਰਨ ਇਹ ਗੱਲ ਆਪਣੀ ਜੁਬਾਨ ‘ਤੇ ਨਹੀਂ ਲਿਆ ਸਕਦੀ। ਹਾਲਾਂਕਿ, ਉਹ ਤੁਹਾਨੂੰ ਮਜੀਠੀਆ ਨੂੰ ਪਾਰਟੀ ਤੋਂ ਹਟਾਉਣ ਦੀ ਸਲਾਹ ਦਿੰਦੇ ਹਨ, ਜੋ ਪੰਜਾਬ ਦੀ ਸਿਆਸਤ ਨੂੰ ਸਾਫ ਕਰਨ ਵਾਸਤੇ ਸਮੇਂ ਦੀ ਲੋੜ ਹੈ, ਜਿਹੜੇ ਮਜੀਠੀਆ ਸਿਆਸਤ ਲਈ ਸੂਟ ਨਹੀਂ ਕਰਦੇ।
ਉਨ੍ਹਾਂ ਨੇ ਕਿਹਾ ਕਿ ਮਜੀਠੀਆ ਦੀ ਕਾਰਜਪ੍ਰਣਾਲੀ ਕਾਰਨ, ਨਸ਼ੇ ਦੇ ਵਪਾਰ ‘ਚ ਅਤੇ ਗਲਤ ਅਨਸਰਾਂ ਨੂੰ ਸ਼ੈਅ ਦੇਣ ‘ਚ ਉਸਦਾ ਨਾਂਮ ਆਉਣ ਕਾਰਨ, ਲੋਕਾਂ ਨੇ ਸਿਆਸਤਦਾਨਾਂ ਨੂੰ ਨਾਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸਨੇ ਬੀਤੇ 10 ਸਾਲਾਂ ਦੌਰਾਨ ਪੂਰੀ ਸਿਆਸੀ ਜਮਾਤ ਦਾ ਅਕਸ ਖਰਾਬ ਕੀਤਾ ਹੈ ਅਤੇ ਮਜੀਠੀਆ ਬੀਤੇ 10 ਸਾਲਾਂ ਦੌਰਾਨ ਨਾਪਸੰਦ ਲੋਕਾਂ ‘ਚ ਹੀਰੋ ਹਨ।
ਰੰਧਾਵਾ ਨੇ ਕਿਹਾ ਕਿ ਉਹ ਸੁਖਬੀਰ ਨੂੰ ਆਪਣੇ ਵਿਅਕਤੀਗਤ ਹਿੱਤ ਛੱਡਣ ਦੀ ਵੀ ਸਲਾਹ ਦਿੰਦੇ ਹਨ। ਉਹ ਵੀ ਸਿਆਸਤਦਾਨ ਹਨ ਅਤੇ ਲੋਕਾਂ ਵਿਚਾਲੇ ਰੋਲ ਮਾਡਲ ਦੇਖਣਾ ਚਾਹੁੰਦੇ ਹਨ, ਨਾ ਕਿ ਨਾਪਸੰਦ ਲੋਕ। ਮਜੀਠੀਆ ਨੇ ਲੋਕਾਂ ਦਾ ਅਕਸ ਛੋਟਾ ਕਰ ਦਿੱਤਾ ਹੈ।
ਉਨ੍ਹਾਂ ਨੇ ਅਕਾਲੀ ਦਲ ਦੇ ਪੈਟਰਨ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੁਝ ਸਿਆਸੀ ਸੋਚ ਆਪਣੇ ਬੇਟੇ ਨੂੰ ਦੇਣ ਤੇ ਉਸਨੂੰ ਮਜੀਠੀਆ ਨੂੰ ਪਾਰਟੀ ਤੋਂ ਕੱਢਣ ਦੀ ਸਲਾਹ ਦੇਣ ਵਾਸਤੇ ਕਿਹਾ ਹੈ। ਲੋਕਤੰਤਰ ‘ਚ ਇਕ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੈ। ਆਮ ਆਦਮੀ ਪਾਰਟੀ ਦਾ ਪਤਨ ਹੋਣ ਤੇ ਮਜੀਠੀਆ ਲੋਕਾਂ ਦੀ ਨਾਪਸੰਦਗੀ ਬਣ ਨਾਲ, ਸੁਖਬੀਰ ਨੂੰ ਮਜੀਠੀਆ ਵਰਗੇ ਆਗੂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਲੜੀ ਹੇਠ, ਵਿਧਾਨ ਸਭਾ ਅੰਦਰ ਵਿਰੋਧੀ ਧਿਰ ਬਣਨ ਦੇ ਅੰਕੜੇ ਤੱਕ ਅਕਾਲੀ ਦਲ ਕਦੇ ਵੀ ਨਹੀਂ ਪਹੁੰਚ ਪਾਵੇਗਾ।
Latest News: ਨਸ਼ੇ ਦੇ ਸੁਦਾਗਰਾਂ ਦਾ ਜਿਉਣਾ ਦੁੱਭਰ ਕਰ ਦਿਆਗਾ – ਥਾਣਾ ਮੁਖੀ ਰਮਨ ਕੁਮਾਰ
Latest News: ਨਸ਼ੇ ਦੇ ਸੁਦਾਗਰਾਂ ਦਾ ਜਿਉਣਾ ਦੁੱਭਰ ਕਰ ਦਿਆਗਾ - ਥਾਣਾ ਮੁਖੀ ਰਮਨ ਕੁਮਾਰ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ...