ਗੁਰਦਵਾਰਾ ਨਾਨਕਸਰ ਸੈਕਟਰ 28 ਵਿਖੇ 42ਵਾਂ ਸਲਾਨਾ ਗੁਰਮਤਿ ਸਮਾਗਮ 11 ਮਾਰਚ ਨੂੰ

172
Advertisement

੍ਹ        ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪਟ ਪਾਠ ਅੱਜ ਪ੍ਰਾਰੰਭ ਹੋਣਗੇ

ਚੰਡੀਗੜ੍ਹ 4 ਮਾਰਚ – ਸੰਤ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੀ ਨਿੱਘੀ ਯਾਦ ਵਿੱਚ 42ਵਾਂ ਸਲਾਨਾ ਗੁਰਮਤਿ ਸਮਾਗਮ 11 ਮਾਰਚ ਨੂੰ ਗੁਰਦਵਾਰਾ ਨਾਨਕਸਰ ਸੈਕਟਰ-28, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਉਘੇ ਵਿਦਵਾਨ ਸੰਗਤਾਂ ਨੂੰ ਗੁਰੂ ਜਸ ਸੁਣਾਕੇ ਨਿਹਾਲ ਕਰਨਗੇ।

ਇਹ ਜਾਣਕਾਰੀ ਦਿੰਦੇ ਹੋਏ ਗੁਰਦਵਾਰਾ ਸਾਹਿਬ ਦੇ ਮੁੱਖੀ ਸੰਤ ਬਾਬਾ ਗੁਰਦੇਵ ਸਿੰਘ ਨਾਨਕਸਰ ਅਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਮਹਾਨ ਸਮਾਗਮ ਦੌਰਾਨ ਸੋਮਵਾਰ 5 ਮਾਰਚ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪਟ ਪਾਠ ਪ੍ਰਾਰੰਭ ਹੋਣਗੇ ਅਤੇ ਐਤਵਾਰ 11 ਮਾਰਚ ਨੂੰ ਸਵੇਰੇ 10 ਵਜੇ ਪਾਠ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਣਗੇ। ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਵੀ ਗੁਰਦਵਾਰਾ ਸਾਹਿਬ ਵਿਖੇ ਲਾਇਆ ਜਾਵੇਗਾ।

ਉਨਾਂ ਦੱਸਿਆ ਕਿ 10 ਮਾਰਚ ਨੂੰ ਰਾਤ ਦੇ ਵਿਸ਼ੇਸ਼ ਦੀਵਾਨ ਵੀ ਸਜਾਏ ਜਾਣਗੇ ਜਿਸ ਦੌਰਾਨ ਰਾਤ 11.30 ਵਜੇ ਤੋਂ 2 ਵਜੇ ਤੱਕ ਨਾਮ-ਸਿਮਰਨ ਵੀ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਦਵਿੰਦਰ ਸਿੰਘ ਸੋਢੀ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਗੁਰਚਰਨ ਸਿੰਘ ਰਸੀਆ, ਮਹੰਤ ਕੁਲਦੀਪ ਸਿੰਘ ਹਜੂਰੀ ਰਾਗੀ ਨਾਨਕਸਰ, ਸ੍ਰੀ ਸਵਾਮੀ ਸੰਪੂਰਨ ਨੰਦ, ਬਾਬਾ ਸਰਦਾਰਾ ਸਿੰਘ ਨਾਨਕਸਰ, ਭਾਈ ਧਰਮਿੰਦਰ ਸਿੰਘ ਨਾਨਕਸਰ, ਭਾਈ ਮਨਪ੍ਰੀਤ ਸਿੰਘ ਜਗਾਧਰੀ, ਭਾਈ ਜਤਿੰਦਰਪਾਲ ਸਿੰਘ ਲੁਧਿਆਣਾ, ਭਾਈ ਬਲਜੀਤ ਸਿੰਘ ਚੰਡੀਗੜ੍ਹ, ਭਾਈ ਜਸਵਿੰਦਰ ਸਿੰਘ ਪਲਸੌਰਾ, ਭਾਈ ਮਨਜੀਤ ਸਿੰਘ ਢੱਕੀ ਸਾਹਿਬ ਅਤੇ ਭਾਈ ਜਸਵਿੰਦਰ ਸਿੰਘ ਯਮੁਨਾਨਗਰ ਦੇ ਰਾਗੀ ਜਥੇ ਸਮੇਤ ਕਥਾ ਵਾਚਕ ਭਾਈ ਸੁਰਿੰਦਰ ਸਿੰਘ ਗੌਰੀ ਦੁਬਈ, ਭਾਈ ਕਰਨੈਲ ਸਿੰਘ ਗਰੀਬ, ਭਾਈ ਬਖਸ਼ੀਸ਼ ਸਿੰਘ ਹਜੂਰ ਸਾਹਿਬ, ਭਾਈ ਨਰੈਣ ਸਿੰਘ ਮੁਜ਼ੱਫ਼ਰਨਗਰ ਅਤੇ ਭਾਈ ਅਰਵਿੰਦਰ ਸਿੰਘ ਕਿੱਟੂ ਚੰਡੀਗੜ੍ਹ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

ਸੰਤ ਬਾਬਾ ਗੁਰਦੇਵ ਸਿੰਘ ਨਾਨਕਸਰ ਨੇ ਸਮੂਹ ਸੰਗਤਾਂ ਨੂੰ ਇਸ ਮਹਾਨ ਗੁਰਮਤਿ ਸਮਾਗਮ ਵਿੱਚ ਪਹੁੰਚ ਕੇ ਗੁਰਬਾਣੀ ਦਾ ਲਾਹਾ ਲੈਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਇਸ ਮੇਕੇ ਗੁਰੂ ਦੇ ਅਤੁੱਟ ਲੰਗਰ ਚਲਦੇ ਰਹਿਣਗੇ।

Advertisement

LEAVE A REPLY

Please enter your comment!
Please enter your name here