ਗੁਜਰਾਤ ‘ਚ ਪੋਸਟਲ ਬੈਲਟ ਗਿਣਤੀ ਪੂਰੀ: ਭਾਜਪਾ 112 ਸੀਟਾਂ ‘ਤੇ ਅੱਗੇ
ਪੜ੍ਹੋ, ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੀ ਹੈ ਸਥਾਨ
ਚੰਡੀਗੜ੍ਹ, 8ਦਸੰਬਰ(ਵਿਸ਼ਵ ਵਾਰਤਾ)-ਗੁਜਰਾਤ ਦੀਆਂ 182 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲੇ ਅੱਧੇ ਘੰਟੇ ਵਿੱਚ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ। ਉਨ੍ਹਾਂ ਦੇ ਰੁਝਾਨਾਂ ‘ਚ ਭਾਜਪਾ 112, ਕਾਂਗਰਸ 37 ਸੀਟਾਂ ‘ਤੇ ਅੱਗੇ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਐਂਟਰੀ ਕਰ ਲਈ ਹੈ। 3 ਸੀਟਾਂ ‘ਤੇ ਅੱਗੇ ਹੈ। ਇਸ ਤੋਂ ਬਾਅਦ ਈ.ਵੀ.ਐਮਜ਼ ਨੂੰ ਖੋਲ੍ਹਿਆ ਜਾ ਰਿਹਾ ਹੈ।
ਇਸ ਵਾਰ ਰਾਜ ਵਿੱਚ ਦੋਵਾਂ ਪੜਾਵਾਂ ਵਿੱਚ 64.3% ਵੋਟਿੰਗ ਹੋਈ। ਇਹ ਪਿਛਲੀ ਵਾਰ ਦੇ 69.2% ਤੋਂ ਲਗਭਗ 5% ਘੱਟ ਹੈ।