ਗਵਰਨਰ ਦੇ ਭਾਸ਼ਨ ਦੇ ਵਾਕ ਆਊਟ ‘ਤੇ ਆਪ ਪਾਰਟੀ ਦੋ ਫਾੜ

192
Advertisement


ਚੰਡੀਗੜ੍ਹ, 20 ਮਾਰਚ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ਆਪ ਵਿਧਾਇਕ ਪਾਰਟੀ ਵਿਚ ਫੁੱਟ ਦੇਖਣ ਨੂੰ ਮਿਲੀ ਜਦੋਂ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਗਵਰਨਰ ਭਾਸ਼ਨ ਦਾ ਬਾਈਕਾਟ ਕਰਦੇ ਹੋਏ ਵਾਕਆਊਟ ਕਰ ਗਏ, ਪਰ ਪਾਰਟੀ ਦੇ 2 ਵਿਧਾਇਕ ਸਿੱਧਵਾਂ ਤੇ ਸੰਦੋਹਾ ਆਪਣੀਆਂ ਸੀਟਾਂ ਤੇ ਹੀ ਬੈਠੇ ਰਹੇ| ਇਸ ਤੋਂ ਬਾਅਦ ਪ੍ਰੈਸ ਗੈਲਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਦਲ ਦੇ ਆਗੂ ਖਹਿਰਾ ਨੇ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ| ਉਨ੍ਹਾਂ ਕਿਹਾ ਕਿ ਵਿਧਾਇਕ ਕੱਲ੍ਹ ਹੋਈ ਪਾਰਟੀ ਮੀਟਿੰਗ ਵਿਚ ਆਏ ਨਹੀਂ ਤੇ ਅੱਜ ਉਹ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਹਨ| ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਪਾਰਟੀ ਵਿਧਾਇਕਾਂ ਨੂੰ ਵਿਪ ਜਾਰੀ ਕਰਕੇ ਅਨੁਸ਼ਾਸਨ ਕਾਇਮ ਰੱਖਿਆ ਜਾਵੇਗਾ|

Advertisement

LEAVE A REPLY

Please enter your comment!
Please enter your name here