ਖੇਤੀ ਕਾਨੂੰਨਾਂ ਦੇ ਖਿਲਾਫ ਧਰਨੇ ਤੇ ਬੈਠੇ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਨੂੰ ਮਿਲੀ ਪ੍ਰਿਯੰਕਾ
ਮੋਦੀ ਸਰਕਾਰ ਦੇ ਫੈਸਲਿਆਂ ਨੇ ਕਿਸਾਨਾਂ ਅਤੇ ਗਰੀਬਾਂ ਦੇ ਢਿੱਡ ਤੇ ਲੱਤ ਮਾਰੀ ਹੈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤਾ ਨਾਲ ਕੀਤਾ ਵਿਸ਼ਵਾਸਘਾਤ-ਰਾਹੁਲ ਗਾਂਧੀ
ਦਿੱਲੀ, 8ਜਨਵਰੀ(ਵਿਸ਼ਵ ਵਾਰਤਾ)- ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਾਂਗਰਸ ਪਾਰਟੀਮੈਂਟ ਮੈਂਬਰ ਦਿੱਲੀ ਦੇ ਜੰਤਰ-ਮੰਤਰ ਤੇ ਧਰਨਾ ਦੇ ਰਹੇ ਹਨ। ਉਹ ਲਗਾਤਾਰ 32 ਦਿਨਾਂ ਤੋਂ ਧਰਨਾ ਦੇ ਰਹੇ ਹਨ। ਅੱਜ ਕਾਂਗਰਸ ਦੀ ਮਹਾ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਉਹਨਾਂ ਨੂੰ ਜੰਤਰ-ਮੰਤਰ ਤੇ ਮੁਲਾਕਾਤ ਲਈ ਪਹੁੰਚੀ। ਉਹਨਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਹਰ ਮੋਰਚੇ ਵਿੱਚ ਕਿਸਾਨਾਂ ਦੇ ਨਾਲ ਕਾਂਗਰਸ ਖੜੀ ਹੈ। ਇਹ ਮੁਲਾਕਾਤ ਰਾਹੁਲ ਗਾਂਧੀ ਦੀ ਰਿਹਾਇਸ਼ ਤੇ ਹੋਈ।
ਇਸ ਦੇ ਚਲਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੇ ਨਿਸ਼ਾਨਾ ਬੰਨਿਆ । ਉਹਨਾਂ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਆਪਣੇ ਪੂੰਜੀਪਤੀ ਮਿਤਰਾਂ ਦੇ ਫਾਇਦੇ ਲਈ ਦੇਸ਼ ਦੇ ਅੰਨਦਾਤਾ ਨਾਲ ਵਿਸ਼ਵਾਸਘਾਤ ਕੀਤਾ ਹੈ। ਅੰਦੋਲਨ ਦੇ ਮਾਧਿਅਮ ਨਾਲ ਕਿਸਾਨ ਆਪਣੀ ਗੱਲ ਕਹਿ ਚੁੱਕੇ ਹਨ, ਅੰਨਦਾਤਾਵਾਂ ਦੀ ਆਵਾਜ਼ ਉਠਾਉਣਾ ਅਤੇ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਨਾ ਸਾਡਾ ਕਰਤੱਵ ਹੈ।
ਉਥੇ ਹੀ ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਫੈਸਲਿਆਂ ਨੇ ਕਿਸਾਨਾਂ ਨਾਲ ਅਨਿਆਏ ਕੀਤਾ ਹੈ, ਗਰੀਬਾਂ ਦੇ ਢਿੱਡ ਤੇ ਲੱਤ ਮਾਰੀ ਹੈ। ਅਸੀਂ ਉਹਨਾਂ ਅੱਗੇ ਸਿਰ ਨਹੀਂ ਝੁੱਕਾਵਾਂਗੇ, ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਅੰਨਦਾਤਾ ਦੀ ਲੜਾਈ ਡਟ ਕੇ ਲੜਾਂਗੇ।