ਮਾਨਸਾ 27 ਅਗਸਤ (ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚਲ ਰਹੀ ਪੰਜ ਰੋਜਾ ਪੇਂਡੂ ਨਾਕਾਬੰਦੀ ਦੇ ਤੀਜੇ ਦਿਨ ਅੱਜ ਕਿਸਾਨਾਂ ਵਲੋਂ ਪਿੰਡਾਂ ਦੀਆਂ ਗਲੀਆਂ ਵਿੱਚ ਘੁੰਮ ਘੁੰਮ ਕੇ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਗਈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦਸਿਆ ਕਿ ਅਜ ਦੇ ਪਿੰਡ ਪੱਧਰੀ ਮੁਜ਼ਾਹਰਿਆਂ ਵਿਚ ਕਿਸਾਨਾਂ ਦੀ ਗਿਣਤੀ ਪਹਿਲੇ ਦੋ ਦਿਨਾਂ ਮੁਕਾਬਲੇ ਕਿਤੇ ਵੱਧ ਸੀ ਅਤੇ ਇਨ੍ਹਾਂ ਵਿਚ ਔਰਤਾਂ ਦਾ ਵੱਡੀ ਗਿਣਤੀ ਚ ਸ਼ਾਮਲ ਹੋਣਾ ਵਿਸ਼ੇਸ਼ ਹਾਸਲ ਰਿਹਾ।
ਜਿਲ੍ਹਾ ਮਾਨਸਾ ਦੇ ਜਿਨ੍ਹਾਂ 83 ਪਿੰਡਾਂ ਚ ਨਾਕਾਬੰਦੀ ਧਰਨੇ ਚਲ ਰਹੇ ਹਨ,ਉਨ੍ਹਾਂ ਵਿਚੋਂ ਬਹੁਤੇ ਪਿੰਡਾਂ ਵਿੱਚ ਰੋਸ ਮੁਜਾਹਰੇ ਅਤੇ ਢੋਲ ਮਾਰਚ ਹੋਣ ਦੀਆਂ ਖਬਰਾਂ ਮਿਲੀਆਂ ਹਨ ,, ਇਨ੍ਹਾਂ ਵਿਚ ਸ਼ਾਮਲ ਪਿੰਡ ਹਨ— ਝੱਬਰ, ਭੈਣੀ ਬਾਘਾ, ਖੋਖਰ ਖੁਰਦ,ਫਫੜੇ ਭਾਈਕੇ,ਬਛੋਆਣਾ,ਦਿਆਲਪੁਰਾ, ਕਿਸ਼ਨਗੜ੍ਹ, ਗੋਰਖਨਾਥ, ਗੁਰਨੇ ਖੁਰਦ, ਮੀਰਪੁਰ ਕਲਾਂ, ਮੀਰਪੁਰ ਖੁਰਦ,ਜਲਵੇੜਾ,ਲਾਲਿਆਂਵਾਲੀ, ਭੰਮੇ ਕਲਾਂ,ਰਾਮਾਨੰਦੀ, ਆਦਮਕੇ ਤੇ ਸਰਦੂਲੇਵਾਲਾ ਆਦਿ ।
ਖਬਰਾਂ ਆਉਣ ਤਕ ਹੋਰ ਦਰਜਨਾਂ ਪਿੰਡਾਂ ਵਿੱਚ ਇਹ ਰੋਸ ਪ੍ਰਦਰਸ਼ਨ ਜਾਰੀ ਸਨ।
ਜਿਨ੍ਹਾਂ ਮੁੱਖ ਕਿਸਾਨ ਆਗੂਆਂ ਨੇ ਇਨ੍ਹਾਂ ਮੁਜ਼ਾਹਰਿਆਂ ਦੀ ਅਗਵਾਈ ਕੀਤੀ, ਉਨ੍ਹਾਂ ਵਿੱਚ ਸ਼ਾਮਲ ਹਨ — ਲੀਲਾ ਸਿੰਘ ਜਟਾਣਾ, ਜੱਗਾ ਸਿੰਘ, ਉਤਮ ਸਿੰਘ, ਸੁਖਦੇਵ ਬੁਰਜ ਹਰੀ,ਬਲਮ ਸਿੰਘ ਫਫੜੇ, ਟੋਨੀ ਭੈਣੀ ਬਾਘਾ, ਮਿੱਠੂ ਸਿੰਘ ਦਸੌੰਦੀਆ, ਨਾਜਰ ਸਿੰਘ ਮੀਰਪੁਰ ਅਤੇ ਮੇਜਰ ਸਿੰਘ ਗੋਬਿੰਦਪੁਰਾ ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਕਰਮਜੀਤ ਸਿੰਘ ਤਾਮਕੋਟ ਨੇ ਵੀ ਭਰਾਤਰੀ ਸਹਿਯੋਗ ਵਜੋਂ ਸੰਬੋਧਨ ਕੀਤਾ
Barnala News: ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ ਸ਼ਹੀਦਨਾਮਾ ‘ ਬੂਟਾ ਸਿੰਘ ਚੌਹਾਨ ਵੱਲੋਂ ਲੋਕ ਅਰਪਣ
Barnala News: ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ' ਸ਼ਹੀਦਨਾਮਾ ' ਬੂਟਾ ਸਿੰਘ ਚੌਹਾਨ ਵੱਲੋਂ ਲੋਕ ਅਰਪਣ ਬਰਨਾਲਾ 13...