ਮਾਨਸਾ 28 ਅਗਸਤ (ਵਿਸ਼ਵ ਵਾਰਤਾ)-ਕਿਸਾਨ ਸੰਘਰਸ਼ ਦੇ ਚੌਥੇ ਦਿਨ ਅੱਜ ਨਾਕੇ -ਧਰਨਿਆਂ ਵਿੱਚ ਪਿੰਡਾਂ ਦੇ ਉਹ ਚਿਹਰੇ ਵੀ ਸ਼ਾਮਲ ਹੋਏ, ਜੋ ਪਹਿਲਾਂ ਕਿਸਾਨ ਸੰਘਰਸ਼ਾਂ ‘ਚ ਘਟ ਹੀ ਸ਼ਾਮਲ ਹੁੰਦੇ ਰਹੇ ਹਨ । ਵੱਖ-ਵੱਖ ਥਾਵਾਂ ‘ਤੇ ਮੀਂਹ ਪੈਂਦੇ ਦੋਰਾਨ ਅਕਾਲੀਆਂ ਨੂੰ ਘੇਰਨ ਲਈ ਜਥੇਬੰਦੀ ਦੇ ਆਗੂ ਨਾਕਿਆਂ ਉਪਰ ਕਾਇਮ ਰਹੇ।ਪਿੰਡ ਕਮੇਟੀਆਂ ਨੇ ਯਤਨ ਕਰਕੇ ਇਸ ਸੁਸਤ ਤੇ ਅਹਿਲ ਬੈਠੇ ਹਿੱਸੇ ਨੂੰ ਸੰਘਰਸ਼ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤਾ । ਕਈ ਥਾਵਾਂ ਤੇ ਮਿੱਥ ਕੇ ਨੌਜਵਾਨਾਂ ਦੀ ਸ਼ਮੂਲੀਅਤ ਵਧਾਈ ਗਈ।
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦਸਿਆ ਕਿ ਕਲ ਹਰ ਪਿੰਡ ਕਮੇਟੀ ਵਲੋਂ ਨਾਕਿਆਂ ਤੇ ਵਡੇ ਇਕੱਠ ਕੀਤੇ ਜਾਣਗੇ ਅਤੇ ਸਾਰੇ ਪਿੰਡ ਵਾਸੀਆਂ ਨੂੰ ਇਨ੍ਹਾਂ ਚ ਸ਼ਾਮਲ ਕਰਨ ਲਈ ਜੋਰਦਾਰ ਯਤਨ ਕੀਤੇ ਜਾਣਗੇ ।
ਉਨ੍ਹਾਂ ਦਸਿਆ ਕਿ ਅਜ ਜਿਲੇ ਦੇ 83 ਪਿੰਡਾਂ ਵਿੱਚ ਨਾਕਾਬੰਦੀ ਧਰਨਿਆਂ ਤੇ ਸੈਂਕੜੇ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਦਮਾਂ ਦੀ ਨਿਖੇਧੀ ਕੀਤੀ ਅਤੇ ਤਿੰਨੇ ਮਾਰੂ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ ।
Bilaspur News:ਸ਼ਿਮਲਾ ਤੋਂ ਬਾਅਦ ਹੁਣ ਮੰਡੀ ਤੇ ਬਿਲਾਸਪੁਰ ‘ਚ ਵੀ ਮਸਜਿਦਾਂ ਦਾ ਮਾਮਲਾ ਭਖਿਆ
ਚੰਡੀਗੜ੍ਹ 14ਸਤੰਬਰ (ਵਿਸ਼ਵ ਵਾਰਤਾ): ਮਸਜਿਦਾਂ ਦੀ ਗੈਰ-ਕਾਨੂੰਨੀ ਉਸਾਰੀ ਖਿਲਾਫ ਰੋਸ ਸ਼ਿਮਲਾ ਤੋਂ ਲੈ ਕੇ ਮੰਡੀ ਅਤੇ ਬਿਲਾਸਪੁਰ ਤੱਕ ਫੈਲ ਗਿਆ...