ਸੰਗਰੂਰ 14 ਅਪ੍ਰੈਲ( ਵਿਸ਼ਵ ਵਾਰਤਾ)-: ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਸੀਟ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੁਖਪਾਲ ਖਹਿਰਾ ਨੂੰ ਕਾਂਗਰਸ ਵੱਲੋਂ ਟਿਕਟ ਦੇਣ ਦੀਆਂ ਚਰਚਾਵਾਂ ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸੰਗਰੂਰ ਚ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ‘ਸਿੰਗਲਾ ਸਾਹਬ ਤੇ ਬੀਬੀ ਭੱਠਲ ਕਹਿ ਰਹੇ ਕਿ ਮੈਂ ਚੋਣ ਨਹੀਂ ਲੜਨੀ ਤੇ ਕਾਂਗਰਸ ਨੂੰ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ। ਇਸ ਕਰਕੇ ਬਾਹਰ ਤੋਂ ਕਾਂਗਰਸ ਬੰਦਾ ਲਿਆ ਰਹੀ ਹੈ ਤੇ ਖਹਿਰਾ ਸਾਹਿਬ ਸੰਗਰੂਰ ਤੋਂ ਤਾਂ ਬਾਹਰਲੇ ਹੈਗੇ ਹੀ ਉਹ ਕਾਂਗਰਸ ਚੋਂ ਵੀ ਬਾਹਰਲੇ ਨੇ। ਲੋਕਤੰਤਰ ਚ ਸਭਦਾ ਅਧਿਕਾਰ ਹੈ ਕੋਈ ਕਿਥੋਂ ਵੀ ਚੋਣ ਲੜ ਸਕਦਾ ਹੈ। ਵੋਟ ਲੋਕਾਂ ਨੇ ਪਾਉਣੀ ਹੈ ਤੇ ਉਨ੍ਹਾਂ ਨੇ ਨੀ ਤੈਅ ਕਰਨਾ ਹੈ ਕਿਸਨੂੰ ਵੋਟ ਪਾਉਣੀ ਹੈ. ‘
CM ਮਾਨ ਅੱਜ ਕਰਨਗੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
CM ਮਾਨ ਅੱਜ ਕਰਨਗੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਚੰਡੀਗੜ੍ਹ, 4ਦਸੰਬਰ(ਵਿਸ਼ਵ ਵਾਰਤਾ) ਅੱਜ ਮੁੱਖ ਮੰਤਰੀ ਭਗਵੰਤ ਮਾਨ...