ਖਰੜ ਦਾ ਕਾਨੂੰਗੋ ਅਤੇ ਪਟਵਾਰੀ ਕੀਤੇ ਮੁੱਅਤਲ

212
Advertisement
ਲਗਾਤਾਰ ਕਾਰਜ ਪ੍ਰਣਾਲੀ ਚ ਸ਼ਿਕਾਇਤਾਂ ਮਿਲਣ ਤੇ ਤਹਿਸੀਲ ਦਫਰਤ ਖਰੜ ਦਾ ਜੂਨੀਅਰ ਸਹਇਕ ਮਨੋਜ ਕੁਮਾਰ ਵੀ ਕੀਤਾ ਮੁੱਅਤਲ
ਐਸ.ਏ.ਐਸ ਨਗਰ, 01 ਮਾਰਚ
ਜਿਲ੍ਹੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਵਿਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਖਰੜ ਦੇ ਕਾਨੂੰਗੋ ਨਿਰਭੈ ਸਿੰਘ ਅਤੇ ਪਟਵਾਰੀ ਸਵਰਨ ਸਿੰਘ ਤਹਿਸੀਲ ਦਫਤਰ ਖਰੜ ਦੇ ਜੂਨੀਅਰ ਸਹਾਇਕ ਮਨੋਜ ਕੁਮਾਰ ਨੂੰ ਨੌਕਰੀ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਐਸ.ਡੀ.ਐਮ ਖਰੜ ਸ੍ਰੀ ਅਮਨਿੰਦਰ ਕੌਰ ਨੇ ਦਫਤਰੀ ਸਮੇਂ ਵਿਚ ਕਾਨੂੰਗੋ ਨਿਰਭੈ ਸਿੰਘ ਅਤੇ ਪਟਵਾਰੀ ਸਵਰਨ ਸਿੰਘ ਨੂੰ ਮੌਕੇ ਤੇ ਸ਼ਰਾਬ ਪੀਂਦੇ  ਪਾਇਆ ਗਿਆ ਜਿਸ ਦੀ ਉਨਾ੍ਹਂ ਵੱਲੋਂ ਰਿਪੋਰਟ ਭੇਜੀ ਗਈ ਅਨੁਸ਼ਾਸਨ ਦੀ ਘੋਰ ਉਲੰਘਣਾ ਕਰਨ ਤੇ ੇ ਐਸ.ਡੀ.ਐਮ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੋਵਾਂ ਨੂੰ ਹੀ ਨੌਕਰੀ ਤੋਂ ਮੁੱਅਤਲ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਤਹਿਸੀਲ ਦਫਤਰ ਖਰੜ ਦੇ ਜੂਨੀਅਰ ਸਹਾਇਕ ਮਨੌਜ ਕੁਮਾਰ ਵਿਰੁੱਧ ਉਸ ਦੀ ਕਾਰਜ ਪ੍ਰਣਾਲੀ ਸਬੰਧੀ ਰੋਜ਼ਾਨਾ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਾਰਣ ਉਸ ਨੂੰ ਵੀ ਨੌਕਰੀ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ।
Advertisement

LEAVE A REPLY

Please enter your comment!
Please enter your name here