ਕੱਲ੍ਹ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਜੇਕਰ ਸਭ ਠੀਕ ਰਿਹਾ ਤਾਂ : ਸੀਐਮ ਮਾਨ
ਲੁਧਿਆਣਾ,9ਮਈ(ਵਿਸ਼ਵ ਵਾਰਤਾ)- : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲ ਜੇਕਰ ਸਭ ਠੀਕ ਰਿਹਾ ਤਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ। ਇਹ ਗੱਲ ਸੀਐਮ ਮਾਨ ਨੇ ਜਗਰਾਓਂ ਚ ਲੁਧਿਆਣਾ ਲੋਕਸਭਾ ਉਮੀਦਵਾਰ ਪੱਪੀ ਪਰਾਸ਼ਰ ਦੇ ਹੱਕ ਚ ਚੋਣ ਪ੍ਰਚਾਰ ਦੌਰਾਨ ਕਹੀ। ਇਸ ਦੌਰਾਨ ਸੀਐਮ ਮਾਨ ਨੇ ਰਵਨੀਤ ਬਿੱਟੂ ਤੇ ਅਮਰਿੰਦਰ ਰਾਜਾ ਵੜਿੰਗ ਨੂੰ ਵੀ ਕਰੜੇ ਹੱਥੀਂ ਲਿਆ. ਉਨ੍ਹਾਂ ਨੇ ਕਿਹਾ ਕਿ 4 ਜੂਨ ਤੋਂ ਬਾਅਦ ਵਿਰੋਧੀ ਕੰਧਾਂ ਫੜ-ਫ਼ੜ ਲੰਗਿਆਂ ਕਰਨਗੇ।