ਕੰਗਨਾ ਨੇ ਰਿਤਿਕ ਬਾਰੇ ਹੁਣ ਕੀ ਕਹਿ ਦਿੱਤਾ ,ਸੁਣਕੇ ਹੋ ਜਾਓਗੇ ਹੈਰਾਨ 

816
Advertisement
ਮੁੰਬਈ,   ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇਕ ਵਾਰ ਫਿਰ ਚਰਚਾ ਵਿਚ ਹਨ। ਹਾਲ ਹੀ ਵਿਚ ਉਸ ਨੇ ਬਾਲੀਵੁਡ ਵਿਚ ਭਾਈ-ਭਤੀਜਾਵਾਦ ਲਈ ਫ਼ਿਲਮ ਨਿਰਮਾਤਾ ਕਰਨ ਜੌਹਰ ‘ਤੇ ਹਮਲਾ ਤਾ ਸੀ। ਇਸ ਤੋਂ ਬਾਅਦ ਬਹੁਤ ਸਾਰੀਆਂ ਬਾਲੀਵੁਡ ਹਸਤੀਆਂ ਨੇ ਭਰਾ-ਭਾਣਜੀ ਦੇ ਮੁੱਦੇ ‘ਤੇ ਅਪਣੀ ਗੱਲ ਕਹੀ। ਹੁਣ ਇਕ ਵਾਰ ਫਿਰ ਕੰਗਨਾ ਨੇ ਇਕ ਪ੍ਰਾਈਵੇਟ ਟੀ.ਵੀ ਚੈਨਲ ‘ਤੇ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਨਾਲ ਅਪਣੇ ਸਬੰਧਾਂ ਬਾਰੇ ਗੱਲ ਕੀਤੀ ਹੈ।
ਟੀ.ਵੀ ਸ਼ੋਅ ਵਿਚ ਕੰਗਨਾ ਦੇ ਹਾਲੀਆ ਬਿਆਨ ਕਾਰਨ ਇਹ ਮੁੱਦਾ ਇਕ ਵਾਰ ਫਿਰ ਗਰਮ ਹੋ ਗਿਆ ਹੈ। ਉਸ ਨੇ ਕਿਹਾ ਕਿ ਉਹ ਰਿਤਿਕ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਦੋਵਾਂ ਵਿਚਕਾਰ ਵਿਆਹ ਦੀ ਗੱਲ ਹੋਈ ਵੀ ਸੀ। ਕੰਗਨਾ ਦੇ ਦਾਅਵੇ ਅਨੁਸਾਰ, ਰਿਤਿਕ ਨੇ ਅਪਣੀ ਪਤਨੀ ਨਾਲ ਤਲਾਕ ਤੋਂ ਬਾਅਦ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ‘ਚ ਪਛਾਨਣ ਤੋਂ ਵੀ ਇਨਕਾਰ ਕਰ ਦਿਤਾ। ਰਿਤਿਕ ਕੰਗਨਾ ਨਾਲ ਪਿਆਰ ਸਬੰਧਾਂ ਨੂੰ ਨਕਾਰ ਰਹੇ ਹਨ। ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਵੀ ਇਸ ਵਿਵਾਦ ‘ਚ ਸਾਹਮਣੇ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਰਿਤਿਕ ਸੱਚ ਬੋਲਿਆ ਤਾਂ ਲੋਕ ਹੈਰਾਨ ਹੋ ਜਾਣਗੇ।
Advertisement

LEAVE A REPLY

Please enter your comment!
Please enter your name here