Advertisement
ਚੰਡੀਗੜ੍ਹ 22 ਅਗਸਤ (ਅੰਕੁਰ )- 25 ਅਗਸਤ ਨੂੰ ਡੇਰਾ ਸੱਚਾ ਸੌਦਾ ਮੁੱਖੀ ਬਾਬਾ ਰਾਮ ਰਹੀਮ ਤੇ ਲੱਗੇ ਸਾਧਵੀ ਦੇ ਬਲਾਤਕਾਰ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਦੀ ਅਦਾਲਤ ਵਿੱਚ ਫੈਸਲਾ ਸੁਣਾਇਆ ਜਾਵੇਗਾ। ਇਸ ਫੈਸਲੇ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਰਜੀ ਤੌਰ ਤੇ ਕ੍ਰਿਕਟ ਸਟੇਡੀਅਮ ਸੈਕਟਰ 16 ਨੂੰ ਜੇਲ੍ਹ ਬਣਾਇਆ ਗਿਆ। ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਜੇਕਰ ਬਾਬਾ ਰਾਮ ਰਹੀਮ ਦੇ ਵਿਰੁੱਧ ਫੈਸਲਾ ਆਵੇਗਾ ਤਾਂ ਮਹੌਲ ਖਰਾਬ ਕਰਨ ਵਾਲਿਆ ਨੂੰ ਇਸ ਬਣਾਈ ਗਈ ਜੇਲ੍ਹ ਵਿੱਚ ਡੱਕਿਆ ਜਾਵੇਗਾ।
Advertisement